ਕੱਪੜੇ ਖਰੀਦਣ ਆਏ ਨੌਜਵਾਨ ‘ਤੇ ਬਾਈਕ ਸਵਾਰਾਂ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਸਪਤਾਲ ਦਾਖਲ

0
637

ਮੋਗਾ | ਰੰਜਿਸ਼ਨ 2 ਮੋਟਰਸਾਈਕਲ ਸਵਾਰ ਲੜਕਿਆਂ ਨੇ ਇਕ ਨੌਜਵਾਨ ਨੂੰ ਭਰੇ ਬਾਜ਼ਾਰ ‘ਚ ਘੇਰ ਲਿਆ ਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ 2 ਲੜਕਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਸੋਨੂੰ ਕੁਮਾਰ ਪੁੱਤਰ ਰਾਮਦੀਨ ਵਾਸੀ ਸੰਤ ਨਗਰ ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਗਿਆ ਕਿ ਉਹ 17 ਦਸੰਬਰ ਦੀ ਦੇਰ ਸ਼ਾਮ 7 ਵਜੇ ਰਾਮਗੰਜ ਮੰਡੀ ਵਿਚ ਕੱਪੜੇ ਖਰੀਦਣ ਆਇਆ ਸੀ ਤਾਂ ਚਮਕੌਰ ਸਿੰਘ ਉਰਫ ਬੱਗਾ ਅਤੇ ਗੋਰਾ ਜੁੰਮਾ ਵਾਸੀਆਨ ਇੰਦਰਾ ਕਾਲੋਨੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਘੇਰ ਕੇ ਕੁੱਟਮਾਰ ਕੀਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ।