ਅਮਰੀਕਾ ਦੇ ਫਿਲਾਡੇਲਫੀਆ ‘ਚ ਕੰਮ ਤੋਂ ਵਾਪਸ ਆ ਰਹੇ ਭਾਰਤੀ ਮੂਲ ਦੇ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ

0
622

ਅਮਰੀਕਾ| ਪੈਨਸਿਲਵੇਨੀਆ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਫਿਲਾਡੇਲਫੀਆ ਵਿੱਚ ਐਤਵਾਰ (ਸਥਾਨਕ ਸਮੇਂ ਅਨੁਸਾਰ) ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਜੂਡ ਚਾਕੋ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੰਮ ਤੋਂ ਪਰਤਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਪੀੜਤ ਦੇ ਮਾਤਾ-ਪਿਤਾ (ਆਸ਼ਾ ਅਤੇ ਰਾਏ ਚਾਕੋ) ਕਰੀਬ 30 ਸਾਲ ਪਹਿਲਾਂ ਕੇਰਲ ਦੇ ਕੋਲਮ ਜ਼ਿਲ੍ਹੇ ਤੋਂ ਅਮਰੀਕਾ ਆਏ ਸਨ। ਫਿਲਾਡੇਲਫੀਆ, ਪੈਨਸਿਲਵੇਨੀਆ ਰਾਜ ਦੇ ਦੱਖਣੀ ਹਿੱਸੇ ਵਿੱਚ ਡੇਲਾਵੇਅਰ ਨਦੀ ਦੇ ਨਾਲ ਸਥਿਤ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੂਡ ਚਾਕੋ ਪੜ੍ਹਾਈ ਤੋਂ ਬਾਅਦ ਆਪਣੇ ਖਾਲੀ ਸਮੇਂ ਵਿੱਚ ਕੰਮ ਕਰਦਾ ਸੀ।

ਉਹ ਕੰਮ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਦੋ ਬੰਦੂਕਧਾਰੀਆਂ ਨੇ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਇਕ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਸਾਲ ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ ਓਹੀਓ ’ਚ ਆਂਧਰਾ ਪ੍ਰਦੇਸ਼ ਦੇ 24 ਸਾਲਾ ਵਿਦਿਆਰਥੀ ਸਾਈਸ਼ ਵੀਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।