ਜਲੰਧਰ/ਜੰਮੂ, 24 ਫਰਵਰੀ | ਭਠੇਰਾ-ਅਖਨੂਰ ਰੋਡ ਜੰਮੂ ਦਾ ਰਹਿਣ ਵਾਲਾ ਸਚਿਨ ਸਿੰਘ ਨਾਂ ਦਾ ਨੌਜਵਾਨ ਘਰੋਂ ਲਾਪਤਾ ਹੋ ਗਿਆ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਦੱਸਿਆ ਸੀ ਕਿ ਉਹ ਜਲੰਧਰ ਦੋਸਤਾਂ ਨਾਲ ਧਾਰਮਿਕ ਅਸਥਾਨ ‘ਤੇ ਮੱਥਾ ਟੇਕਣ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ।
ਦੱਸ ਦਈਏ ਕਿ ਪਰਿਵਾਰ ਨੂੰ ਉਸ ਦਾ ਸਪਲੈਂਡਰ ਮੋਟਰਸਾਈਕਲ (JK02 CK 4763) ਜੰਮੂ ਦੇ ਇਕ ਮੰਦਰ ਵਿਚੋਂ ਬਰਾਮਦ ਹੋ ਗਿਆ ਹੈ। ਸਚਿਨ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ 6006203838 ਨੰਬਰ ‘ਤੇ ਪਰਿਵਾਰ ਨਾਲ ਸੰਪਰਕ ਕਰ ਸਕਦਾ ਹੈ।