ਜਲੰਧਰ। ਜਲੰਧਰ ਵਿਚ ਅੱਧੀ ਰਾਤ ਦੇ ਲਗਭਗ ਬਸਤੀ ਦਾਨਿਸ਼ਮੰਦਾਂ ਵਿਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਪਿਤਾ ਆਪਣੀ ਬੇਟੀ ਦੇ ਬੱਚੇ ਨੂੰ ਨਹਿਰ ਵਿਚ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੋਕਾਂ ਨੇ ਉਸਨੂੰ ਫੜ ਕੇ ਹਸਪਤਾਲ ਪਹੁੰਚਾਇਆ ਤਾਂ ਉਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪਰ ਉਸ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ, ਉਸਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਜਦੋਂ ਲੋਕਾਂ ਨੇ ਲੜਕੀ ਦੇ ਬਾਪ ਨੂੰ ਫੜ ਕੇ ਉਸਦੀ ਲੜਕੀ ਤੋਂ ਪੁੱਛਗਿਛ ਕੀਤੀ ਤਾਂ ਉਕਤ ਲੜਕੀ ਨੇ ਦੱਸਿਆ ਕਿ ਉਸਦੀ ਉਮਰ ਸਿਰਫ 14 ਸਾਲ ਹੈ ਤੇ ਉਹ ਜਲੰਧਰ ਦੇ ਲੈਦਰ ਕੰਪਲੈਕਸ ਦੀ ਰਹਿਣ ਵਾਲੀ ਹੈ।
ਉਸਨੇ ਦੱਸਿਆ ਕਿ ਇਹ ਬੱਚਾ ਉਸਦੇ ਬਾਪ ਦਾ ਹੈ। ਕਿਉਂ ਕਿ ਉਹ ਉਸ ਨਾਲ ਪਿਛਲੇ ਕਈ ਸਾਲਾਂ ਤੋਂ ਰੇਪ ਕਰਦਾ ਆ ਰਿਹਾ ਹੈ। ਉਸਨੇ ਇਸ ਬਾਰੇ ਆਪਣੀ ਮਾਂ ਨੂੰ ਨਹੀਂ ਦੱਸਿਆ, ਕਿਉਂ ਕਿ ਉਸਦੇ ਪਿਤਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਇਸ ਬਾਰੇ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਤੇ ਉਸਦੀ ਮਾਂ ਨੂੰ ਮਾਰ ਦੇਵੇਗਾ। ਉਧਰ ਲੜਕੀ ਦੀ ਮਾਂ ਨੇ ਵੀ ਸਵੀਕਾਰ ਕੀਤਾ ਉਸਦਾ ਪਤੀ ਨਸ਼ੇ ਦਾ ਆਦੀ ਹੈ। ਲੜਕੀ ਨੇ ਮਾਂ ਨੇ ਕਿਹਾ ਕਿ ਉਸਦੀ ਲੜਕੀ ਨੇ ਹੁਣ ਉਸਨੂੰ ਦੱਸਿਆ ਕਿ ਇਹ ਸਭ ਉਸਦੇ ਪਿਤਾ ਦੀ ਕਰਤੂਤ ਹੈ। ਲੜਕੀ ਦੀ ਮਾਂ ਹੁਣ ਆਪਣੇ ਪਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ।
ਇਸ ਘਟਨਾ ਦੇ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਵਿਚ ਲੋਕਾਂ ਦੀ ਭੀੜ ਦੇਖ ਕੇ ਫੋਰਮ ਪੁਲਿਸ ਵੀ ਮੌਕੇ ਉਤੇ ਪੁੱਜੀ। ਪੁਲਿਸ ਮੁਤਾਬਿਕ, ਉਨ੍ਹਾਂ ਨੂੰ ਇਸ ਘਟਨਾ ਦੀ ਪੂਰੀ ਜਾਣਕਾਰੀ ਮਿਲ ਗਈ ਹੈ ਤੇ ਫਿਲਹਾਲ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।