ਦੋ ਵਾਹਨਾਂ ਨੂੰ ਟੱਕਰ ਮਾਰਦਿਆਂ ਹੋਟਲ ‘ਚ ਵੜਿਆ ਟਰੱਕ, 10 ਲੋਕਾਂ ਦੀ ਮੌਤ, 20 ਗੰਭੀਰ

0
155

ਮਹਾਰਾਸ਼ਟਰ| ਮਹਾਰਾਸ਼ਟਰ ਦੇ ਧੂਲੇ ਜ਼ਿਲੇ ‘ਚ ਇਕ ਕੰਟੇਨਰ ਟਰੱਕ ਨੇ ਪਹਿਲਾਂ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਹਾਈਵੇਅ ਨੇੜੇ ਇਕ ਹੋਟਲ ‘ਚ ਵੜ ਗਿਆ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਘਟਨਾ ਧੂਲੇ ਜ਼ਿਲੇ ‘ਚ ਮੁੰਬਈ-ਆਗਰਾ ਹਾਈਵੇ ‘ਤੇ ਮੁੰਬਈ ਤੋਂ 300 ਕਿਲੋਮੀਟਰ ਦੂਰ ਪਲਾਸਨੇਰ ਪਿੰਡ ਨੇੜੇ ਵਾਪਰੀ।

ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਟਰੱਕ ਨੇ ਪਹਿਲਾਂ ਦੋ ਵਾਹਨਾਂ ਨੂੰ ਟੱਕਰ ਮਾਰੀ ਅਤੇ ਫਿਰ ਬੱਸ ਸਟਾਪ ਨੇੜੇ ਇਕ ਹੋਟਲ ਵਿਚ ਜਾ ਵੜਿਆ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਬੱਸ ਦੀ ਉਡੀਕ ਕਰ ਰਹੇ ਕੁਝ ਯਾਤਰੀ ਵੀ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਸ਼ਿਰਪੁਰ ਅਤੇ ਧੂਲੇ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।]

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ