ਨਵੀਂ ਦਿੱਲੀ | ਅਮਰੀਕਾ ਦੀ ਜੇਲ੍ਹ ਚੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਵਿਚ ਬੰਦ 2 ਔਰਤਾਂ ਪ੍ਰੈਗਨੈਟ ਹੋ ਗਈਆਂ ਹਨ। ਦੋਸ਼ ਔਰਤਾਂ ਦੀ ਬੈਰਕ ਵਿਚ ਬੰਦ ਇਕ ਟਰਾਂਸਜੈਂਡਰ ਕੈਦੀ ਉਪਰ ਲੱਗ ਰਿਹਾ ਹੈ। ਜੇਲ੍ਹ ਪ੍ਰਸਾਸ਼ਨ ਨੇ ਟਰਾਂਸਡਜੈਂਡਰ ਦੀ ਬੈਰਕ ਬਦਲ ਦਿੱਤੀ ਹੈ।
ਡੇਮੀ ਮਾਈਨਰ ਆਪਣੇ ਪਿਤਾ ਨੂੰ ਮਾਰ ਦਿੱਤਾ ਸੀ। ਉਹ 30 ਸਾਲ ਦੀ ਸਜਾ ਕੱਟ ਰਹੀ ਹੈ। ਡੇਮੀ ਮਾਈਨਰ ਇਕ ਟਰਾਂਸਜੈਂਡਰ ਹੈ। ਮਾਈਨਰ ਨੂੰ ਐਡਨਾ ਮਹਾਨ ਸੁਧਾਰ ਸਹੂਲਤ ਤੋਂ ਗਾਰਡਨ ਸਟੇਟ ਯੂਥ ਸੁਧਾਰ ਸੁਵਿਧਾ ਵਿੱਚ ਸ਼ਿਫਟ ਕੀਤਾ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਸਕਿਓਰਿਟੀ ਗਾਰਡਾਂ ਨੇ ਉਸ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਹੈ। ਉਸਨੇ ਦੱਸਿਆ ਕਿ ਉਹ ਫਾਹਾ ਲਾ ਕੇ ਖੁਦਕੁਸ਼ੀ ਕਰਨ ਲੱਗੀ ਸੀ।
ਉਸਨੇ ਦੱਸਿਆ ਕਿ ਉਸ ਬੈਰਕ ਵਿਚ ਉਸ ਨਾਲ ਪੁਰਸ਼ਾਂ ਵਾਂਗ ਸੰਬੋਧਨ ਕੀਤਾ ਜਾਂਦਾ ਸੀ। ਪਰ ਡੇਮੀ ਮਾਈਨਰ ਦਾ ਕੇਸ ਉਸ ਸਮੇਂ ਵਿਵਾਦਾਂ ਵਿਚ ਆਇਆ ਜਦੋਂ ਅਪ੍ਰੈਲ ਵਿਚ ਟਰਾਂਸਜੈਡਰ ਡੇਮੀ ਮਾਈਨਰ ਦੀ ਬੈਰਕ ਵਿਚ ਦੋ ਮਹਿਲਾਵਾਂ ਗਰਭਵਤੀ ਹੋ ਗਈਆਂ। ਡੇਮੀ ਨੇ ਸਵੀਕਾਰ ਕੀਤਾ ਹੈ ਕਿ ਮੈਂ ਜੇਲ੍ਹ ਵਿਚ ਇਕ ਪੁਰਸ਼ ਹਾਂ। ਪਰ ਮੈਂ ਔਰਤ ਤੋਂ ਇਲਾਵਾ ਕੁਝ ਹੋਰ ਵੀ ਹਾਂ, ਜਿਸ ਨੂੰ ਮੈਂ ਟਰਾਂਸਜੈਂਡਰ ਆਖਦੀ ਹਾਂ।