ਫਿਰੋਜਪੁਰ ‘ਚ ਕੁਲ 1779 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਹੁਣ ਸਿਰਫ 83 ਸੈਂਪਲ ਪੈਂਡਿੰਗ: ਡਿਪਟੀ ਕਮਿਸ਼ਨਰ

0
1108

ਫਿਰੋਜਪੁਰ. ਜਿਲ੍ਹੇ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ,  ਜਿਸਦੇ ਤਹਿਤ ਹੁਣ ਤੱਕ 1779 ਲੋਕਾਂ ਦੀ ਕੋਰੋਨਾ ਟੇਸਟ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਿਸ ਵਿਚੋਂ 1203 ਲੋਕਾਂ ਦੀ ਰਿਪੋਰਟ ਪਿਛਲੇ 19 ਦਿਨਾਂ ਵਿੱਚ ਨੈਗੇਟਿਵ ਆਈ ਹੈ। 

ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁਲ 1943 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ,  ਜਿਨ੍ਹਾਂ ਨੂੰ ਕੋਰੋਨਾ ਟੇਸਟ ਲਈ ਲੈਬੋਰੇਟਰੀ ਵਿੱਚ ਭੇਜਿਆ ਗਿਆ ਸੀ। ਇਸ ਵਿੱਚੋਂ ਕੁਲ 1779 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, 1203 ਨੈਗੇਟਿਵ ਰਿਪੋਰਟਾਂ ਪਿਛਲੇ 19 ਦਿਨਾਂ ਵਿੱਚ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ 5 ਮਈ 2020 ਨੂੰ ਜਿਲ੍ਹੇ ਵਿੱਚ 576 ਨੈਗੇਟਿਵ ਕੇਸ ਰਿਪੋਰਟ ਹੋਏ ਸਨ ਅਤੇ ਹੁਣ ਤਿਆਰ ਹੋਈ ਨਵੀਂ ਰਿਪੋਰਟ ਮੁਤਾਬਕ ਹੁਣ ਤੱਕ ਕੁਲ 1779 ਨੈਗੇਟਿਵ ਕੇਸ ਰਿਪੋਰਟ ਹੋ ਚੁਕੇ ਹਨ। 

ਉਨ੍ਹਾਂ ਕਿਹਾ ਕਿ ਹੁਣ ਲੈਬੋਰੇਟਰੀਜ ਦੇ ਕੋਲ ਸਿਰਫ 83 ਸੈੰਪਲਾਂ ਦੀ ਟੇਸਟ ਰਿਪੋਰਟ ਪੇਂਡਿੰਗ ਹੈ,  ਜਿਨੂੰ ਛੇਤੀ ਹਾਸਿਲ ਕਰਣ ਲਈ ਲਗਾਤਾਰ ਲੈਬੋਰੇਟਰੀਜ  ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁਲ 43 ਕੋਰੋਨਾ ਪਾਜਿਟਿਵ ਮਰੀਜ ਰਿਪੋਰਟ ਹੋਏ ਸਨ, ਜਿਨਾੰ ਨੂੰ ਇਲਾਜ ਤੋਂ ਬਾਅਤ ਸਿਹਤਯਾਬ ਹੋਣ ਤੇ ਹਸਪਤਾਲ ਵਿੱਚੋਂ ਛੁੱਟੀ ਦੇ ਦਿਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ 38 ਸੈੰਪਲ ਰਿਪੀਟ ਕਿਤੇ ਗਏ ਹਨ, ਜਿਨਾੰ ਨੂੰ ਲੈਬੋਰੇਟਰੀ ਨੇ ਦੋਬਾਰਾ ਪੜਤਾਲ ਲਈ ਭੇਜਣ ਲਈ ਕਿਹਾ ਸੀ। ਉਨਾੰ ਨੇ ਜਿਲੇ ਦੀ ਕੋਰੋਨਾ ਮੁਕਤ ਜਿਲੇ ਵਾਲੀ ਸਥਿਤਿ ਨੂੰ ਬਹਾਲ ਰਖਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਿਤੀ। ਉਨਾਂ ਕਿਹਾ ਕਿ ਲੋਕ ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣ ਅਤੇ ਬੇਵਜਹ ਘਰੋਂ ਬਾਹਰ ਨਾ ਨਿਕਲ ਕੇ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਇਸ ਬੀਮਾਰੀ ਤੋਂ ਦੂਰ ਰਖ ਸਕਦੇ ਹਨ।