ਪਿਆਰ ‘ਚ ਬਣਿਆ ਚੋਰ, ਗਰਲਫਰੈਂਡ ਨੂੰ ਖੁਸ਼ ਕਰਨ ਲਈ ਚੋਰੀ ਕੀਤੀਆਂ ਕਾਰਾਂ

0
597

ਲੁਧਿਆਣਾ| ਲੜਕੀ ਦੇ ਪਿਆਰ ‘ਚ ਪਾਗਲ ਹੋਏ ਵਿਅਕਤੀ ਦਾ ਇਹ ਮਾਮਲਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਵਿਅਕਤੀ ਲੜਕੀ ਦੇ ਪਿਆਰ ‘ਚ ਇਨ੍ਹਾਂ ਪਾਗਲ ਹੋ ਗਿਆ ਕਿ ਵਾਹਨ ਚੋਰੀ ਕਰਨ ਨੂੰ ਧੰਦਾ ਬਣਾ ਲਿਆ। ਜਦੋਂ ਪੁਲਿਸ ਨੇ ਨੌਜਵਾਨ ਨੂੰ ਫੜਿਆ ਤਾਂ ਉਹ ਵੀ ਕੁਝ ਸਮੇਂ ਲਈ ਹੱਕਾ-ਬੱਕਾ ਰਹਿ ਗਿਆ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਗਰੋਹ ਦੇ 4 ਵਿਅਕਤੀਆਂ ਨੂੰ ਕਾਬੂ ਕੀਤਾ ਜੋ ਵਾਹਨ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਕਰੈਪ ਕਰ ਕੇ ਅੱਗੇ ਵੇਚਦੇ ਸਨ। ਜਾਣਕਾਰੀ ਅਨੁਸਾਰ ਰਜਿੰਦਰ ਦੇ ਬਲਜੀਤ ਕੌਰ ਨਾਲ ਪ੍ਰੇਮ ਸਬੰਧ ਹਨ। ਉਸ ਨੂੰ ਖੁਸ਼ ਕਰਨ ਲਈ ਉਸ ਨੇ ਕਰੀਬ ਢਾਈ ਮਹੀਨੇ ਪਹਿਲਾਂ ਇਕ ਗਰੋਹ ਬਣਾਇਆ ਸੀ। ਇੰਨੇ ਘੱਟ ਸਮੇਂ ਵਿੱਚ ਇਹ ਲੋਕ ਸੈਂਕੜੇ ਵਾਹਨ ਚੋਰੀ ਕਰ ਚੁੱਕੇ ਹਨ।

ਪੁਲਿਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਕਿਹਾ ਕਿ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਥਾਣਾ ਫੋਕਲ ਪੁਆਇੰਟ ਪੁਲਸ ਨੇ ਕਾਮਯਾਬੀ ਹਾਸਲ ਕਰਦੇ ਹੋਏ ਗਿੱਲ ਰੋਡ ਸਥਿਤ ਕਬਾੜ ਦੇ ਗੋਦਾਮ ‘ਤੇ ਛਾਪੇਮਾਰੀ ਕਰਦੇ ਹੋਏ ਗੈਸ ਕਟਰ ਅਤੇ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ। ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ , ਉਸ ਦਾ ਪੁੱਤਰ ਦਵਿੰਦਰ ਸਿੰਘ, ਗਿੱਲ ਰੋਡ ਸਥਿਤ ਪ੍ਰੀਤ ਨਗਰ ਦਾ ਮੋਹਿਤ ਤੇ ਡਾਬਾ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਹਰਜੀਤ ਸਿੰਘ ਫਰਾਰ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਰੋਹ ਦੇ ਮੈਂਬਰ ਵਾਹਨ ਚੋਰੀ ਕਰਦੇ ਹਨ। ਇਹ ਫੋਕਲ ਪੁਆਇੰਟ ‘ਤੇ ਸਥਿਤ ਆਰ.ਐਂਡ. ਡੀ ਕਾਲਜ ਦੇ ਸਾਹਮਣੇ ਖਾਲੀ ਪਏ ਪਲਾਟ ਵਿੱਚ ਸੁੱਟੇ ਜਾਂਦੇ ਹਨ। ਗਿੱਲ ਪਿੰਡ ਵਿੱਚ ਸਟਾਰ ਐਵੀਨਿਊ ਵਿੱਚ ਉਸ ਦੀ ਆਪਣੀ ਵਰਕਸ਼ਾਪ ਹੈ। ਉੱਥੇ ਮਨੋਜ ਗੁਪਤਾ ਨੂੰ ਚੋਰੀ ਦੇ ਵਾਹਨਾਂ ਨੂੰ ਸਕਰੈਪ ਕਰਨ ਲਈ ਰੱਖਿਆ ਹੋਇਆ ਹੈ। ਪੁਲਿਸ ਨੇ ਉਥੇ ਛਾਪਾ ਮਾਰ ਕੇ ਮਨੋਜ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ। ਦਵਿੰਦਰ, ਹਰਜੀਤ ਤੇ ਮੋਹਿਤ ਕਾਰ ਚੋਰੀ ਕਰਦੇ ਸਨ ਤੇ ਰਣਧੀਰ ਤੇ ਮਨੋਜ ਕਾਰ ਸਕਰੈਪ ਕਰਦੇ ਸਨ। ਗੁਰਦੀਪ ਸਿੰਘ ਇਸ ਨੂੰ ਆਪਣੇ ਟਰੱਕ ਵਿੱਚ ਲੱਦ ਕੇ ਅੱਗੇ ਵੇਚਦਾ ਸੀ।

ਗਰਲਫਰੈਂਡ ਵੀ ਗੈਂਗ ਨਾਲ ਮਿਲ ਕੇ ਕਰਦੀ ਹੈ ਕੰਮ

ਬਲਜੀਤ ਕੌਰ ਗਰੋਹ ਨਾਲ ਮਿਲ ਕੇ ਕੰਮ ਕਰਦੀ ਸੀ। ਉਹ ਪਿੰਡ ਗਿੱਲ ਵਿੱਚ ਸਥਿਤ ਵਰਕਸ਼ਾਪ ਵਿੱਚ ਬੈਠ ਕੇ ਖੁਦ ਹੀ ਵਾਹਨਾਂ ਦੀ ਸਕ੍ਰੈਪਿੰਗ ਕਰਵਾਉਂਦੀ ਸੀ। ਰਜਿੰਦਰ ਸਿੰਘ ਦੇ ਆਪਣੀ ਪਤਨੀ ਨਾਲ ਸਬੰਧ ਚੰਗੇ ਨਹੀਂ ਸਨ। ਇਸੇ ਲਈ ਉਹ ਬਲਜੀਤ ਕੌਰ (ਗਰਲਫਰੈਂਡ) ਨੂੰ ਹਰ ਥਾਂ ਆਪਣੀ ਪਤਨੀ ਕਹਿ ਕੇ ਬੁਲਾਉਂਦਾ ਸੀ।