ਕਪੂਰਥਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਟਿੱਪਰ ਨੇ ਮਾਰੀ ਟੱਕਰ

0
1316

ਕਪੂਰਥਲਾ | ਬੇਗੋਵਾਲ-ਸੁਭਾਨਪੁਰ ਮਾਰਗ ‘ਤੇ ਨਡਾਲਾ ਚੌਕ ਨੇੜੇ ਸੋਮਵਾਰ ਸਵੇਰੇ ਬੱਜਰੀ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਗਲਤ ਸਾਈਡ ਜਾ ਕੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਬੱਸ ਦੇ ਸਾਈਡ ਦੇ ਸ਼ੀਸ਼ੇ ਟੁੱਟ ਗਏ ਅਤੇ ਬੱਸ ਦੇ ਅੰਦਰ ਬੈਠੇ ਬੱਚੇ ਵਾਲ-ਵਾਲ ਬਚ ਗਏ। ਹਾਦਸੇ ਦੌਰਾਨ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ।

ਸਕੂਲ ਬੱਸ ਚਾਲਕ ਅਨੁਸਾਰ ਉਸਨੇ ਟਿੱਪਰ ਨੂੰ ਰੋਕਣ ਲਈ ਵਾਰ-ਵਾਰ ਹਾਰਨ ਵਜਾਏ ਪਰ ਟਿੱਪਰ ਚਾਲਕ ਨੇ ਇਕ ਵੀ ਹਾਰਨ ਨਾ ਸੁਣਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਜਿਨ੍ਹਾਂ ਬੱਚੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਬੱਚਿਆਂ ਦੇ ਮਾਪਿਆਂ ਨੇ ਗਲਤ ਡਰਾਈਵਿੰਗ ਕਰਨ ਵਾਲੇ ਖਿਲਾਫ਼ ਉਚਿਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Kapurthala school bus accident

ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਇਕ ਤੇਜ਼ ਰਫ਼ਤਾਰ ਟਿੱਪਰ ਬੱਜਰੀ ਲੈ ਕੇ ਬੇਗੋਵਾਲ ਤੋਂ ਸੁਭਾਨਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਟਿੱਪਰ ਚਾਲਕ ਨੇ ਬਿਨਾਂ ਸਾਈਡ ਦੇਖੇ ਨਡਾਲਾ ਚੌਕ ਪਾਰ ਕਰਨਾ ਚਾਹਿਆ ਤਾਂ ਉਸਦੀ ਢਿਲਵਾਂ ਰੋਡ ਵੱਲੋਂ ਆ ਰਹੀ ਨਿੱਜੀ ਸਕੂਲ ਬੱਸ ਨਾਲ ਟੱਕਰ ਹੋ ਗਈ। ਸਕੂਲ ਬੱਸ ਨੂੰ ਮਨਦੀਪ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ। ਇਸ ਟੱਕਰ ਕਾਰਨ ਜਿੱਥੇ ਬੱਸ ਦੇ ਸਾਈਡ ਵਾਲੇ ਸ਼ੀਸ਼ੇ ਟੁੱਟ ਗਏ, ਉੱਥੇ ਹੀ ਬੱਸ ਦੇ ਅੰਦਰ ਬੈਠੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ।