ਨਕੋਦਰ ਮੱਥਾ ਟੇਕਣ ਜਾ ਰਹੇ ਬਾਈਕ ਸਵਾਰਾਂ ਨਾਲ ਵਾਪਰਿਆ ਭਿਆਨਕ ਹਾਦਸਾ, 1 ਨੌਜਵਾਨ ਦੀ ਮੌਤ

0
3518

ਮੋਗਾ/ਨਕੋਦਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਕੋਦਰ ਮੱਥਾ ਟੇਕਣ ਜਾ ਰਹੇ ਬਾਈਕ ਸਵਾਰਾਂ ਨੂੰ ਟਰੈਕਟਰ ਨੇ ਭਿਆਨਕ ਟੱਕਰ ਮਾਰ ਦਿੱਤੀ। ਇਸ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ ਤੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।

motihari: Bihar hooch tragedy: Death toll rises to 14 in Motihari - The  Economic Times

ਦੋਸਤਾਂ ਨਾਲ ਨੌਜਵਾਨ ਬਾਈਕ ‘ਤੇ ਨਕੋਦਰ ਜਾ ਰਹੇ ਸਨ ਕਿ ਰਸਤੇ ਵਿਚ ਭਾਣਾ ਵਾਪਰ ਗਿਆ। ਖਬਰ ਮਿਲਦੇ ਹੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਲਾਕੇ ਵਿਚ ਸੋਗ ਦੀ ਲਹਿਰ ਹੈ।

ਇਥੇ ਰੇਤ ਨਾਲ ਭਰੀ ਇਕ ਟਰੈਕਟਰ-ਟਰਾਲੀ ਅਤੇ ਇਕ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ‘ਚ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਇੱਕ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਫਾਜ਼ਿਲਕਾ ਦੇ ਰਹਿਣ ਵਾਲੇ ਪ੍ਰਿੰਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 4 ਵਜੇ ਉਹ ਆਪਣੇ ਜਾਣ-ਪਛਾਣ ਵਾਲੇ ਕਾਕੂ (18) ਅਤੇ ਸਲਮਾਨ (15) ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਨਕੋਦਰ ਲਾਡੀ ਸ਼ਾਹ ਦੀ ਸਮਾਧ ‘ਤੇ ਮੱਥਾ ਟੇਕਣ ਜਾ ਰਿਹਾ ਸੀ।

ਕਾਕੂ ਮੋਟਰਸਾਈਕਲ ਚਲਾ ਰਿਹਾ ਸੀ। ਜਿਵੇਂ ਹੀ ਉਸ ਦਾ ਮੋਟਰਸਾਈਕਲ ਪਿੰਡ ਕੋਟ ਸਦਰ ਖਾਂ ਨੇੜੇ ਪੁੱਜਾ। ਇਸ ਦੌਰਾਨ ਲਿੰਕ ਰੋਡ ਤੋਂ ਹਾਈਵੇ ‘ਤੇ ਆ ਰਹੇ ਟਰੈਕਟਰ-ਟਰਾਲੀ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਹਾਦਸੇ ‘ਚ ਮੋਟਰਸਾਈਕਲ ਸਮੇਤ ਤਿੰਨੋਂ ਨੌਜਵਾਨ ਸੜਕ ‘ਤੇ ਡਿੱਗ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਜ਼ਖ਼ਮੀ ਕਾਕੂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਦਮ ਤੋੜ ਦਿੱਤਾ। ਪੁਲਿਸ ਥਾਣਾ ਕੋਟ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।