ਅਜੀਬੋ ਗਰੀਬ ਮਾਮਲਾ : ਜੂਏ ‘ਚ ਆਪਣੇ ਆਪ ਨੂੰ ਹਾਰ ਬੈਠੀ ਮਹਿਲਾ, ਹੁਣ ਪਤੀ ਕੱਢ ਰਿਹਾ ਲੋਕਾਂ ਦੇ ਤਰਲੇ

0
596

ਜੈਪੁਰ। ਜੈਪੁਰ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਤੀ ਜੈਪੁਰ ਵਿਚ ਦਿਨ-ਰਾਤ ਮੇਹਨਤ ਕਰਕੇ ਆਪਣੀ ਸਾਰੀ ਕਮਾਈ ਪਤਨੀ ਨੂੰ ਭੇਜਦਾ ਰਿਹਾ। ਇਧਰ ਪ੍ਰਤਾਪਗੜ੍ਹ ਵਿਚ ਪਤਨੀ ਮਕਾਨ ਮਾਲਕ ਨਾਲ ਲੁੱਡੋ ਤੇ ਤਾਸ਼ ਖੇਡਣ ਵਿਚ ਇੰਨਾ ਖੋ ਗਈ ਕਿ ਪੈਸਿਆਂ ਦੇ ਨਾਲ-ਨਾਲ ਆਪਣੇ-ਆਪ ਨੂੰ ਵੀ ਹਾਰ ਬੈਠੀ। ਹੁਣ ਪਤੀ, ਪਤਨੀ ਨੂੰ ਵਾਪਸ ਪਾਉਣ ਲਈ ਲੋਕਾਂ ਦੀਆਂ ਮਿੰਨਤਾਂ ਕਰ ਰਿਹਾ ਹੈ।

ਮਾਮਲਾ ਪ੍ਰਤਾਪਗੜ੍ਹ ਦੇ ਦੇਵਕਲੀ ਮੁਹੱਲੇ ਦਾ ਹੈ। ਮੁਹੱਲੇ ਵਿਚ ਇਕ ਜੋੜਾ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਪਤੀ ਜੈਪੁਰ ਵਿਚ ਨੌਕਰੀ ਕਰਨ ਚਲਾ ਗਿਆ ਤੇ ਉਥੋਂ ਪਤਨੀ ਨੂੰ ਰੁਪਏ ਭੇਜਣ ਲੱਗਾ। ਪਰ ਪਤਨੀ ਨੂੰ ਲੁੱਡੋ ਤੇ ਤਾਸ਼ ਖੇਡਣ ਦੀ ਅਜਿਹੀ ਲੱਤ ਲੱਗ ਗਈ ਕਿ ਉਹ ਪਤੀ ਦੇ ਭੇਜੇ ਪੈਸਿਆਂ ਨੂੰ ਦਾਅ ਉਤੇ ਲਾਉਣ ਲੱਗੀ। ਮਕਾਨ ਮਾਲਕ ਨਾਲ ਲੁੱਡੋ ਖੇਡਦਿਆਂ ਉਹ ਪੈਸੇ ਹਾਰਦੀ ਗਈ।
ਰੁਪਏ ਨਾ ਹੋਣ ਕਾਰਨ ਉਸਨੇ ਇਕ ਦਿਨ ਆਪਣੇ ਆਪ ਨੂੰ ਦਾਅ ਉਤੇ ਲਗਾ ਲਿਆ ਪਰ ਲੁੱਡੋ ਦੀ ਇਹ ਬਾਜ਼ੀ ਵੀ ਉਹ ਹਾਰ ਗਈ। ਇਸਦਾ ਖੁਲਾਸਾ ਪਤੀ ਦੇ ਬੇਲਹਾ ਵਾਪਸ ਆਉਣ ਉਤੇ ਹੋਇਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬੇਲਹਾ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਪਤਨੀ ਕੋਲ ਜਿਵੇਂ ਹੀ ਪਤੀ ਪਹੁੰਚਿਆ ਤਾਂ ਪਤਨੀ ਨੇ ਖੁਦ ਨੂੰ ਲੁੱਡੋ ਵਿਚ ਹਾਰਨ ਦੀ ਗੱਲ ਕਹੀ। ਮਕਾਨ ਮਾਲਕ ਦੀ ਮਾਂ ਨੇ ਵੀ ਕਿਹਾ ਕਿ ਤੇਰੀ ਪਤਨੀ ਨੂੰ ਲੁੱਡੋ ਵਿਚ ਮੇਰੇ ਬੇਟੇ (ਮਕਾਨ ਮਾਲਕ) ਨੇ ਜਿੱਤ ਲਿਆ ਹੈ।