ਚੰਡੀਗੜ੍ਹ, 29 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ PG ਦੇ ਬਾਥਰੂਮ ‘ਚ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਫੜ ਲਿਆ ਹੈ।
ਪੁਲਿਸ ਨੇ ਦੋਵਾਂ ਦੇ ਫ਼ੋਨ ਸੀਲ ਕਰਕੇ ਸੀਐਫਐਸਐਲ ਲੈਬ ਵਿਚ ਭੇਜ ਦਿੱਤੇ ਹਨ। ਲੈਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਕਿ ਮੁਲਜ਼ਮਾਂ ਨੇ ਕੁੜੀਆਂ ਦੀਆਂ ਕਿੰਨੀਆਂ ਵੀਡੀਓਜ਼ ਬਣਾਈਆਂ ਅਤੇ ਅੱਗੇ ਕਿਸ ਨੂੰ ਭੇਜੀਆਂ ਹਨ। ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਜਦੋਂ ਲੜਕੀ ਪੀਜੀ ਦੇ ਬਾਥਰੂਮ ਵਿਚ ਗਈ ਤਾਂ ਉਸ ਨੇ ਗੀਜ਼ਰ ਦੇ ਉਪਰ ਇਕ ਡਿਵਾਈਸ ਫਲੈਸ਼ ਹੁੰਦਾ ਦੇਖਿਆ। ਜਦੋਂ ਉਸ ਨੇ ਇਸ ਬਾਰੇ ਆਪਣੀਆਂ ਸਾਥੀ ਲੜਕੀਆਂ ਨੂੰ ਦੱਸਿਆ ਤਾਂ ਸਾਹਮਣੇ ਆਇਆ ਕਿ ਇਕ ਕੈਮਰਾ ਲਗਾਇਆ ਗਿਆ ਸੀ। ਇਸ ਦੀ ਸੂਚਨਾ ਮਕਾਨ ਮਾਲਕ ਨੂੰ ਦਿੱਤੀ। ਮਕਾਨ ਮਾਲਕ ਨੇ ਇਸ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿਚ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਯੰਤਰ ਨੂੰ ਕਬਜ਼ੇ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਪੀਜੀ ਵਿਚ ਇਹ ਕੈਮਰਾ ਲਗਾਇਆ ਗਿਆ ਸੀ, ਉਹ ਸੈਕਟਰ-22 ਦੀ ਉਪਰਲੀ ਮੰਜ਼ਿਲ ’ਤੇ ਹੈ। ਉਸ ਵਿਚ 5 ਕੁੜੀਆਂ ਰਹਿੰਦੀਆਂ ਸਨ, ਸਾਰਿਆਂ ਦਾ ਇਕੋ ਬਾਥਰੂਮ ਸੀ। ਲੜਕੀ ਨੇ ਇਹ ਡਿਵਾਈਸ ਸੈਕਟਰ-20 ਦੇ ਰਹਿਣ ਵਾਲੇ ਆਪਣੇ ਪ੍ਰੇਮੀ ਅਮਿਤ ਹਾਂਡਾ ਦੇ ਕਹਿਣ ‘ਤੇ ਲਗਾਇਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਵੇਖੋ ਵੀਡੀਓ
https://www.facebook.com/punjabibulletin/videos/1020566805727111