ਕਿਸ਼ਨਗੜ੍ਹ ਦੇ ਇਕ ਹੋਟਲ ‘ਚੋਂ 19 ਸਾਲਾ ਲੜਕੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

0
709

ਚੰਡੀਗੜ੍ਹ| ਕਿਸ਼ਨਗੜ੍ਹ ਦੇ ਇਕ ਹੋਟਲ ‘ਚੋਂ ਇਕ ਲੜਕੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸੂਚਨਾ ਤੋਂ ਬਾਅਦ ਪੁਲਿਸ ਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ 8 ਮਾਰਚ ਦੀ ਸ਼ਾਮ ਨੂੰ ਬੜਮਾਜਰਾ ਦੇ ਰਹਿਣ ਵਾਲੇ 26 ਸਾਲਾ ਅਸ਼ੀਸ਼ ਨੇ ਹੋਟਲ ਕੈਮਰੂਨ ਇਨ ‘ਚ ਕਮਰਾ ਨੰਬਰ 203 ਬੁੱਕ ਕਰਵਾਇਆ ਸੀ। ਮ੍ਰਿਤਕ ਲੜਕੀ ਦੀ ਪਛਾਣ 19 ਸਾਲਾ ਅਲੀਨਾ ਨੇਪਾਲੀ ਵਜੋਂ ਹੋਈ ਹੈ। ਸ਼ੁੱਕਰਵਾਰ ਸਵੇਰੇ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਹੋਟਲ ‘ਚ ਹੜਕੰਪ ਮਚ ਗਿਆ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਉਦੈਪਾਲ ਸਿੰਘ, ਸਟੇਸ਼ਨ ਇੰਚਾਰਜ ਰੋਹਤਾਸ਼ ਯਾਦਵ, ਸਟੇਸ਼ਨ ਇੰਚਾਰਜ ਜਸਪਾਲ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਹਨ। ਪੁਲਿਸ ਨੇ ਹੋਟਲ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।