ਗੁਰਦਾਸਪੁਰ ‘ਚ ਖੰਭੇ ‘ਤੇ ਚੜ੍ਹੀ ਮੰਦਬੁੱਧੀ ਲੜਕੀ; ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸੀ, ਅੰਮ੍ਰਿਤਸਰ ਰੈਫਰ

0
1616

ਗੁਰਦਾਸਪੁਰ, 1 ਨਵੰਬਰ | ਇਥੋਂ ਦੇ ਮਿਲਕ ਪਲਾਂਟ ਨੇੜੇ ਇਕ ਦੀਮਾਗੀ ਤੌਰ ‘ਤੇ ਕਮਜ਼ੋਰ ਲੜਕੀ ਰੇਲਵੇ ਦੀਆਂ ਹਾਈਵੋਲਟੇਜ ਤਾਰਾਂ ਦੇ ਬ੍ਰਿਜ ‘ਤੇ ਚੜ੍ਹ ਗਈ। ਇਸ ਤੋਂ ਪਹਿਲਾਂ ਕਿ ਕੋਈ ਉਸ ਨੂੰ ਬਚਾਉਂਦਾ, ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ 50 ਫੀਸਦੀ ਤੱਕ ਝੁਲਸ ਗਈ।

ਮੌਕੇ ‘ਤੇ ਪਹੁੰਚੇ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਆਪਣੀ ਗੱਡੀ ‘ਚ ਬਿਠਾ ਕੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ। ਜਿਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ। ਫਿਲਹਾਲ ਲੜਕੀ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਉਸ ਦੀ ਪਛਾਣ ਹੋ ਸਕੀ। ਹਾਲਾਂਕਿ ਉਕਤ ਲੜਕੀ ਦੇ ਇਲਾਜ ਦੀ ਜ਼ਿੰਮੇਵਾਰੀ ਮਾਝਾ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਲਈ ਹੈ।

ਰੇਲਵੇ ਪੁਲਿਸ ਦੇ ASI ਭੁਪਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਸੂਚਨਾ ਮਿਲੀ ਸੀ ਕਿ ਮਿਲਕ ਪਲਾਂਟ ਨੇੜੇ ਇਕ ਲੜਕੀ ਅਚਾਨਕ ਬਿਜਲੀ ਦੇ ਖੰਭੇ ‘ਤੇ ਚੜ੍ਹ ਗਈ ਜਦੋਂ ਉਹ ਲੜਕੀ ਨੂੰ ਬਚਾਉਣ ਪਹੁੰਚੇ ਤਾਂ ਆਰਮੀ ਦੇ ਜਵਾਨਾਂ ਨੇ ਪਹਿਲਾਂ ਹੀ ਲੜਕੀ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ।