ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ

0
817

ਕੈਨੇਡਾ/ਪੰਜਾਬ| ਵੈਨਕੂਵਰ ਵਿਖੇ ਅਣਪਛਾਤੇ ਵਿਅਕਤੀਆਂ ਨੇ ਪੰਜਾਬੀ ਨੌਜਵਾਨ ਵਿਸ਼ਾਲ ਵਾਲੀਆਂ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ। ਜਾਂਚ ਏਜੰਸੀ ਇੰਟੈਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਦੀ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵੈਨਕੂਵਰ ਦੇ ਯੂਨੀਵਰਸਿਟੀ ਗੋਲਡ ਕਲੱਬ ਨੇੜੇ ਗੋਲੀ ਚਲਣ ਦੀ ਘਟਨਾ ਵਪਾਰੀ ਹੈ।

ਪੁਲਸ ਘਟਨਾ ਸਥਾਨ ਤੇ ਪਹੁੰਚੀ ਤਾਂ ਵਿਸ਼ਾਲ ਵਾਲੀਆ ਗੰਭੀਰ ਜ਼ਖਮੀ ਸੀ, ਜਿਸ ਦੇ ਗੋਲੀਆਂ ਲਗੀਆਂ ਹੋਈਆਂ ਸਨ। ਪੈਰਾਮੈਡੀਕਲ ਨੇ ਉਸ ਨੂੰ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਖਮਾਂ ਦੀ ਤਾਬ ਨਾ ਚਲਦਾ ਹੋਇਆ ਦਮ ਤੋੜ ਗਿਆ।ਏਜੰਸੀ ਦਾ ਮੰਨਣਾ ਹੈ ਕਿ ਇਹ ਲੋਅਰਮੈਨਲੈਂਡ ਇਲਾਕੇ ਚ ਚਲ ਰਹੀ ਗਰੋਹਾਂ ਦੀ ਆਪਸੀ ਲੜਾਈ ਦਾ ਸਿੱਟਾ ਹੈ। ਅਦਾਲਤੀ ਦਸਤਾਵੇਜ਼ ਅਨੁਸਾਰ ਵਿਸ਼ਾਲ ਵਾਲੀਆ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਵਿਸ਼ਾਲ ਵਾਲੀਆ ਦੀ ਉਮਰ 38 ਸਾਲ ਸੀ।