ਰੂਪਨਗਰ | ਇਥੋਂ ਇਕ ਖੌਫਨਾਕ ਘਟਨਾ ਵਾਪਰੀ ਹੈ। ਰੂਪਨਗਰ ਦੀ ਗਊਸ਼ਾਲਾ ਰੋਡ ‘ਤੇ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਵਾਰਕਾ ਦਾਸ ਵਾਸੀ ਦਸਮੇਸ਼ ਨਗਰ, ਰੂਪਨਗਰ ਵਜੋਂ ਹੋਈ ਹੈ।

ਉਹ ਸ਼ਹਿਰ ਵਿਚ ਹੀ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਪੁਲਿਸ ਨੇ ਮੌਕੇ ਤੋਂ ਹਮਲੇ ‘ਚ ਵਰਤੀ ਕਿਰਪਾਨ ਵੀ ਬਰਾਮਦ ਕਰ ਲਈ ਹੈ। ਅਜੇ ਤਕ ਕਤਲ ਦੇ ਕਾਰਨਾਂ ਤੇ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਲੱਗ ਸਕਿਆ। ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।