ਅੰਮ੍ਰਿਤਪਾਲ ਦੀ ਸਾਥੀ ਪੱਪਲਪ੍ਰੀਤ ਸਿੰਘ ਨਾਲ ਜੁਗਾੜੂ ਰੇਹੜੇ ‘ਤੇ ਮੋਟਰਸਾਈਕਲ ਲੱਦਦਿਆਂ ਦੀ ਨਵੀਂ ਤਸਵੀਰ ਹੋਈ ਵਾਇਰਲ

0
2082

ਚੰਡੀਗੜ੍ਹ| ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਸਾਥੀ ਪੱਪਲਪ੍ਰੀਤ ਸਿੰਘ ਨਾਲ ਜੁਗਾੜੂ ਰੇਹੜੇ ਦੀ ਫੋਟੋ ਵਾਇਰਲ ਹੋਈ ਸੀ। ਹੁਣ ਦੋਵਾਂ ਦੀ ਜੁਗਾੜੂ ਰੇਹੜੇ ਉਤੇ ਨਵੀਂ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ  ਇਹ 18 ਮਾਰਚ ਦੀ ਅੰਮ੍ਰਿਤਪਾਲ ਦੀ ਤਸਵੀਰ ਹੈ, ਜਦੋਂ ਅੰਮ੍ਰਿਤਪਾਲ ਸਿੰਘ ਪੁਲਿਸ ਤੋਂ ਬਚਣ ਲਈ ਭੱਜ ਰਿਹਾ ਸੀ। ਅੰਮ੍ਰਿਤਪਾਲ ਜੁਗਾੜੂ ਰੇਹੜੇ ਵਿੱਚ ਬੈਠ ਕੇ ਪੰਕਚਰ ਦੀ ਦੁਕਾਨ ’ਤੇ ਪਹੁੰਚਿਆ ਸੀ।

ਕਾਬਲੇਗੌਰ ਹੈ ਕਿ ਅੱਜ ਅੰਮ੍ਰਿਤਪਾਲ ਸਿੰਘ ਦੀ ਇਸ ਤੋਂ ਪਹਿਲਾਂ ਇਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਦੇ ਨਾਲ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ। ਦੋਵਾਂ ਨੇ ਹੱਥਾਂ ‘ਚ ਐਨਰਜੀ ਡਰਿੰਕ ਦੀ ਬੋਤਲ ਫੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਅੰਮ੍ਰਿਤਪਾਲ ਦੀ ਉਸ ਸਮੇਂ ਦੀ ਤਾਜ਼ਾ ਤਸਵੀਰ ਹੈ ਜਦੋਂ ਉਸ ਖਿਲਾਫ ਪੁਲਿਸ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ।

ਦੱਸ ਦਈਏ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪੱਪਨਪ੍ਰੀਤ ਸਿੰਘ, ਜੁਗਾੜ ਰੇਹੜੀ ਜਿਸ ‘ਤੇ ਉਹ ਆਪਣਾ ਸਾਈਕਲ ਰੱਖ ਕੇ ਭੱਜ ਗਏ, ਦੇ ਮਾਲਕ ਲਖਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਹ ਆਪਣੇ ਪਿੰਡ ਉਦੋਵਾਲ ਤੋਂ ਬਾਹਰ ਨਿਕਲਿਆ ਤਾਂ ਅੱਗੇ ਸੜਕ ‘ਤੇ ਦੋ ਨੌਜਵਾਨ ਖੜ੍ਹੇ ਸਨ। ਉਨ੍ਹਾਂ ਦੱਸਿਆ ਕਿ ਉਸ ਦਾ ਸਾਈਕਲ ਪੰਕਚਰ ਹੋ ਗਿਆ। ਅਜਿਹੇ ‘ਚ ਉਸ ਨੂੰ ਪੰਕਚਰ ਦੀ ਦੁਕਾਨ ‘ਤੇ ਲੈ ਜਾਓ। ਇਸ ਤੋਂ ਬਾਅਦ ਜੁਗਾੜ ਰੇਹੜੀ ਉਤੇ ਬਾਈਕ ਨੂੰ ਰੱਖ ਕੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਨੂੰ ਪਿੰਡ ਬਿਠਾ ਕੇ ਪੰਕਚਰ ਦੀ ਦੁਕਾਨ ‘ਤੇ ਲੈ ਗਿਆ।