ਦਵਾਈ ਲੈਣ ਜਾ ਰਹੇ ਬਾਈਕ ਸਵਾਰ ਮਾਂ-ਪੁੱਤ ਨੂੰ ਤੇਜ਼ ਰਫ਼ਤਾਰ ਬੱਸ ਨੇ ਮਾਰੀ ਟੱਕਰ, ਦੋਵਾਂ ਦੀ ਦਰਦਨਾਕ ਮੌਤ

0
839

ਪਟਿਆਲਾ | ਨਾਭਾ ਭਵਾਨੀਗੜ੍ਹ ਰੋਡ ‘ਤੇ ਬਣੇ ਓਵਰਬ੍ਰਿਜ ਨੇੜੇ ਤੇਜ਼ ਰਫ਼ਤਾਰ ਨਿੱਜੀ ਬੱਸ ਨੇ ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਪੁੱਤ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਮਾਂ ਨੇ ਹਸਪਤਾਲ ਵਿਚ ਦਮ ਤੋੜਿਆ।
ਜਾਣਕਾਰੀ ਅਨੁਸਾਰ ਮਾਂ-ਪੁੱਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦਵਾਈ ਲਿਜਾਣ ਜਾ ਰਹੇ ਸਨ ਤਾਂ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਵਿਚ ਨਿਤਿਸ਼ ਕੁਮਾਰ ਅਤੇ ਵੰਦਨਾ ਰਾਣੀ ਦੀ ਮੌਤ ਹੋ ਗਈ।

ਮ੍ਰਿਤਕ ਦੇ ਤਾਏ ਵਰਿੰਦਰ ਕੁਮਾਰ ਬੈਨੀ ਨੇ ਕਿਹਾ ਕਿ ਤੇਜ਼ ਰਫ਼ਤਾਰ ਬੱਸ ਦੇ ਕਹਿਰ ਨੇ ਸਾਡਾ ਘਰ ਉਜਾੜ ਦਿੱਤਾ, ਜਿਸ ‘ਚ ਮੇਰੇ ਭਤੀਜੇ ਨਿਤਿਸ਼ ਕੁਮਾਰ (31) ਤੇ ਭਰਜਾਈ ਵੰਦਨਾ ਰਾਣੀ (53) ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਨਾਭਾ ਦੇ ਐਸ. ਐਚ. ਓ. ਹੈਰੀ ਬੋਪਾਰਾਏ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਹੈ ਕਿ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ। ਅਸੀਂ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ।