ਕੰਨਾਂ ‘ਚ ਹੈੱਡਫੋਨ ਲਾ ਕੇ ਰੇਲਵੇ ਲਾਈਨ ‘ਤੇ ਚੱਲ ਰਹੇ ਨਾਬਾਲਗ ਦੀ ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ

0
475

ਕਪੂਰਥਾਲਾ/ਫਗਵਾੜਾ | ਕੰਨਾਂ ਨੂੰ ਹੈੱਡਫੋਨ ਲਗਾ ਕੇ ਰੇਲਵੇ ਲਾਈਨ ਉਤੇ ਚੱਲ ਰਹੇ ਨਾਬਾਲਿਗ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਨਾਬਾਲਿਗ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਹੰਗਾਮਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮਿੱਲ ਰੇਲਵੇ ਲਾਈਨ ਉਤੇ ਨਾਬਾਲਿਗ ਅਨੁਜ ਕੰਨਾਂ ਨੂੰ ਹੈੱਡਫੋਨ ਲਗਾ ਕੇ ਚਲ ਰਿਹਾ ਸੀ।

ਇਸ ਦੌਰਾਨ ਪਿੱਛੇ ਤੋਂ ਆ ਰਹੇ ਰੇਲ ਗੱਡੀ ਦੀ ਆਵਾਜ਼ ਵੀ ਸੁਣਾਈ ਨਾ ਦਿੱਤੀ। ਪਿੱਛੋਂ ਆ ਰਹੀ ਗੱਡੀ ਦੀ ਟੱਕਰ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਫਗਵਾੜਾ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਅਨੁਜ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਅਨੁਜ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਹੰਗਾਮਾ ਕੀਤਾ ਗਿਆ। ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਅਤੇ ਸਟਾਫ ਨਾਲ ਵੀ ਹੱਥੋਂਪਾਈ ਕੀਤੀ ਗਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ । ਪੁਲਿਸ ਨੇ ਪਹੁੰਚ ਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਸ਼ਾਂਤ ਕੀਤਾ। ਡਾਕਟਰਾਂ ਅਤੇ ਸਟਾਫ ਨਾਲ ਕੀਤੀ ਗਈ ਹੱਥੋਂ ਪਾਈ ਦੇ ਵਿਰੋਧ ਵਿੱਚ ਸਟਾਫ ਅਤੇ ਡਾਕਟਰਾਂ ਵੱਲੋਂ ਧਰਨਾ ਦਿੱਤਾ ਗਿਆ।