ਬਠਿੰਡਾ ‘ਚ ਕਰਿਆਨੇ ਦੀ ਦੁਕਾਨ ‘ਤੇ ਨਾਬਾਲਿਗ ਵੇਚ ਰਿਹਾ ਸੀ ਚਿੱਟਾ, ਲੋਕਾਂ ਨੇ ਬੁਲਾਈ ਪੁਲਿਸ; ਹੋਇਆ ਭਾਰੀ ਹੰਗਾਮਾ

0
2026

ਬਠਿੰਡਾ, 9 ਦਸੰਬਰ | ਬਠਿੰਡਾ ਦੇ ਲਹਿਰਾ ਮੁਹੱਬਤ ਇਲਾਕੇ ‘ਚ ਕਰਿਆਨੇ ਦੀ ਦੁਕਾਨ ‘ਤੇ ਸ਼ਰੇਆਮ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਦੁਕਾਨ ਮਾਲਕ ਨਾਬਾਲਗ ਬੱਚੇ ਤੋਂ ਚਿੱਟਾ ਵਿਕਵਾ ਰਿਹਾ ਸੀ। ਕਰਿਆਨੇ ਦੀ ਦੁਕਾਨ ਦੇ ਮਾਲਕ ਦਾ ਨਾਂ ਮੰਗਤ ਰਾਏ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਲੋਕਾਂ ਨੇ ਇਸ ਦੁਕਾਨ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਸੀ। ਪੁਲਿਸ ਨੇ ਦੁਕਾਨ ’ਚੋਂ 2.15 ਮਿਲੀਲੀਟਰ ਚਿੱਟਾ ਬਰਾਮਦ ਕੀਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਕਰਿਆਨੇ ਦੀ ਦੁਕਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੋਲਣ ਵਾਲੀ ਪੱਟੀ ‘ਚ ਕੁਝ ਪਾਊਡਰ ਹੈ। ਲੋਕ ਚਿੱਟਾ ਪਾਊਡਰ ਕਹਿ ਕੇ ਰੌਲਾ ਪਾ ਰਹੇ ਹਨ।ਪਿੰਡ ਦੇ ਲੋਕਾਂ ਅਨੁਸਾਰ ਇਸ ਦੁਕਾਨਦਾਰ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਗਿਆ ਹੈ ਪਰ ਉਹ ਆਪਣੀ ਇਸ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਸੀ, ਜਿਸ ਕਾਰਨ ਅੱਜ ਪਿੰਡ ਦੇ ਲੋਕ ਇਕੱਠੇ ਹੋ ਕੇ ਉਸ ਦੀ ਦੁਕਾਨ ‘ਤੇ ਪੁੱਜੇ ਕਿਉਂਕਿ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਵੀ ਇਕ ਲੜਕੇ ਨੂੰ ਪੈਸੇ ਦਿੱਤੇ ਅਤੇ ਦੁਕਾਨ ਤੋਂ ਚਿੱਟਾ ਮੰਗਿਆ, ਜੋ ਦੁਕਾਨ ‘ਤੇ ਬੈਠੇ ਨਾਬਾਲਗ ਬੱਚੇ ਨੇ ਦਿੱਤਾ। ਫਿਰ ਲੋਕਾਂ ਨੇ ਦੁਕਾਨਦਾਰ ਨੂੰ ਘੇਰ ਲਿਆ। ਦੁਕਾਨ ‘ਤੇ ਬੈਠਾ ਨਾਬਾਲਗ ਬੱਚਾ ਵੀ ਮੰਨ ਰਿਹਾ ਹੈ ਕਿ ਉਹ ਪਹਿਲਾਂ ਵੀ ਕਈ ਲੋਕਾਂ ਨੂੰ ਚਿੱਟਾ ਦੇ ਚੁੱਕਾ ਹੈ। ਫਿਰ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੁਕਾਨਦਾਰ ਨੂੰ ਫੜਿਆ। ਨਥਾਣਾ ਥਾਣੇ ਦੇ ਐੱਸਐੱਚਓ ਸੰਦੀਪ ਭਾਟੀ ਨੇ ਦੱਸਿਆ ਕਿ ਨਸ਼ਾ ਵੇਚਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਨਾਲ ਹੋਰ ਕਿੰਨੇ ਲੋਕ ਜੁੜੇ ਹੋਏ ਹਨ ਅਤੇ ਇਹ ਚਿੱਟਾ ਕਿੰਨੇ ਸਮੇਂ ਤੋਂ ਵੇਚ ਰਿਹਾ ਸੀ।

ਦੱਸ ਦਈਏ ਕਿ ਕਰਿਆਨੇ ਦੀ ਦੁਕਾਨ ‘ਚ ਖੁੱਲ੍ਹੇਆਮ ਨਸ਼ੇ ਵੇਚਣ ਵਾਲੇ ਦੁਕਾਨਦਾਰ ਕਾਰਨ ਗੁੱਸੇ ‘ਚ ਆਏ ਲੋਕਾਂ ਨੇ ਪ੍ਰਦਰਸ਼ਨ ਕਰਦੇ ਹੋਏ ਭਾਰੀ ਹੰਗਾਮਾ ਕੀਤਾ ਤੇ ਮੁਲਜ਼ਮ ਦੁਕਾਨਦਾਰ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇੰਨਾ ਹੀ ਨਹੀਂ ਦੁਕਾਨਦਾਰ ਨੇ ਨਾਬਾਲਗ ਬੱਚੇ ਨੂੰ ਨਸ਼ਾ ਵੇਚਣ ਲਈ ਵਰਤਿਆ, ਜਿਸ ਨੂੰ ਦੇਖ ਕੇ ਕੋਈ ਵੀ ਪਹਿਲੀ ਨਜ਼ਰ ‘ਚ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਬੱਚਾ ਨਸ਼ਾ ਵੇਚ ਰਿਹਾ ਹੈ।

ਇਸ ਸਬੰਧੀ ਨੈੱਟ ‘ਤੇ ਇਕ ਵੀਡੀਓ ਵੀ ਵਾਇਰਲ ਹੋਈ, ਜਿਸ ‘ਚ ਇਕ ਨਾਬਾਲਗ ਬੱਚਾ ਦੁਕਾਨ ‘ਤੇ ਆ ਰਹੇ ਨਸ਼ੇੜੀਆਂ ਨੂੰ ਖੁੱਲ੍ਹੇਆਮ ਨਸ਼ੇ ਦੇ ਪੈਕੇਟ ਸਪਲਾਈ ਕਰ ਰਿਹਾ ਹੈ। ਪਿੰਡ ਦੇ ਲੋਕਾਂ ਅਨੁਸਾਰ ਇਸ ਦੁਕਾਨਦਾਰ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲਣ ‘ਤੇ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਉਸ ਨੂੰ ਸਮਝਾਇਆ ਗਿਆ ਤੇ ਇਸ ਧੰਦੇ ਨੂੰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।

ਇਸੇ ਕਾਰਨ ਅੱਜ ਪਿੰਡ ਦੇ ਲੋਕ ਇਕੱਠੇ ਹੋ ਕੇ ਉਸ ਦੀ ਦੁਕਾਨ ’ਤੇ ਪੁੱਜੇ ਕਿਉਂਕਿ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਇਕ ਲੜਕੇ ਨੂੰ ਪੈਸੇ ਦੇ ਕੇ ਦੁਕਾਨ ਤੋਂ ਚਿੱਟਾ ਮੰਗਿਆ ਤੇ ਆਸਾਨੀ ਨਾਲ ਨਸ਼ੇ ਦੀ ਪੁੜੀ ਮਿਲ ਗਈ। ਫਿਰ ਲੋਕਾਂ ਨੇ ਦੁਕਾਨਦਾਰ ਨੂੰ ਘੇਰ ਲਿਆ।