ਅੰਮ੍ਰਿਤਸਰ ‘ਚ ਨਾਬਾਲਗ ਲੜਕੀ ਨਸ਼ੇ ਵਾਲੀ ਸਿਗਰੇਟ ਪੀਂਦੀ ਆਈ ਨਜ਼ਰ, ਵੀਡੀਓ ਵਾਇਰਲ

0
394

ਅੰਮ੍ਰਿਤਸਰ | ਗਿਲਵਾਲੀ ਗੇਟ ਇਲਾਕੇ ਦੀ ਇੱਕ ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ, ਜਿਸ ਵਿੱਚ ਇੱਕ ਲੜਕੀ ਨਸ਼ੇ ਦਾ ਸਿਗਰਟ ਪੀਂਦੀ ਦਿਖਾਈ ਦੇ ਰਹੀ ਹੈ ਤੇ ਉਸ ਦੇ ਨਾਲ ਉਸ ਦਾ ਇੱਕ ਸਾਥੀ ਵੀ ਨਜ਼ਰ ਆ ਰਿਹਾ ਹੈ । ਤੁਹਾਨੂੰ ਦੱਸ ਦਈਏ ਕਿ ਆਏ ਦਿਨ ਪੁਲਿਸ ਵੱਲੋਂ ਨਸ਼ੇ ਦੀ ਰੋਕਥਾਮ ਲਈ ਸਰਚ ਅਭਿਆਨ ਵੀ ਚਲਾਏ ਜਾ ਰਹੇ ਹਨ ਪਰ ਉਥੇ ਹੀ ਇਹ ਵਾਇਰਲ ਵੀਡੀਓ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜ੍ਹਾ ਕਰਦੀ ਹੈ ਕੀ ਇਹ ਲੋਕ ਕਿਥੋਂ ਨਸ਼ਾ ਲੈ ਕੇ ਆ ਰਹੇ ਹਨ ਅਤੇ ਇਨ੍ਹਾਂ ਨੂੰ ਨਸ਼ਾ ਕੌਣ ਵੇਚ ਰਿਹਾ ਹੈ। ਆਏ ਦਿਨ ਪੁਲਿਸ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਨਸ਼ਾ ਵੇਚਣ ਵਾਲੇ ਤਸਕਰ ਪੁਲਿਸ ਵੱਲੋਂ ਫੜੇ ਜਾ ਰਹੇ ਹਨ ਪਰ ਇਹ ਵਾਇਰਲ ਵੀਡੀਓ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜ੍ਹੀ ਕਰਦੀ ਹੈ, ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵਿੱਚ ਵੀ ਕੁੱਝ ਕਾਲੀਆਂ ਭੇਡਾਂ ਹਨ, ਜੋ ਇਨ੍ਹਾਂ ਨਸ਼ਾ ਤਸਕਰਾਂ ਨਾਲ ਮਿਲੀਆਂ ਹੋਈਆਂ ਹਨ ਜਿਸਦੇ ਚਲਦੇ ਇਹ ਨਸ਼ਾ ਗਲੀਆਂ, ਮੁਹੱਲੇ-ਬਾਜ਼ਾਰਾਂ ਵਿੱਚ ਸ਼ਰੇਆਮ ਵਿਕ ਰਿਹਾ ਹੈ, ਜਿਸ ਦੇ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ।