ਮੁਹੰਮਦ ਸ਼ਮੀ ਦੇ ਪਿੰਡ ‘ਚ ਬਣੇਗਾ ਮਿੰਨੀ ਸਟੇਡੀਅਮ : ਵਰਲਡ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ‘ਤੇ ਯੋਗੀ ਸਰਕਾਰ ਦਾ ਤੋਹਫ਼ਾ

0
2097

ਨਵੀਂ ਦਿੱਲੀ | ਕ੍ਰਿਕਟ ਵਿਸ਼ਵ ਕੱਪ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਟੀਮ ਇੰਡੀਆ ਨੂੰ ਫਾਈਨਲ ਵਿਚ ਪਹੁੰਚਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਤੋਹਫ਼ਾ ਮਿਲਿਆ ਹੈ। ਯੋਗੀ ਸਰਕਾਰ ਉਨ੍ਹਾਂ ਦੇ ਅਮਰੋਹਾ ਸਥਿਤ ਪਿੰਡ ਸਾਹਸਪੁਰ ਅਲੀਨਗਰ ਵਿਚ ਮਿਨੀ ਸਟੇਡੀਅਮ ਬਣਾਉਣ ਜਾ ਰਹੀ ਹੈ। ਅਮਰੋਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਲਈ ਜ਼ਮੀਨ ਵੀ ਦੇਖ ਲਈ ਹੈ।

He Is One Of The Legends": Jasprit Bumrah On Mohammed Shami After Cricket World Cup 2023 Win Over England | Cricket Newsਡੀਐੱਮ ਰਾਜੇਸ਼ ਤਿਆਗੀ ਮੁਤਾਬਕ ਇਹ ਮਿੰਨੀ ਸਟੇਡੀਅਮ 1.092 ਹੈਕਟੇਅਰ ਵਿਚ ਬਣੇਗਾ। ਪ੍ਰਸ਼ਾਸਨ ਨੂੰ ਇਸਦਾ ਪ੍ਰਸਤਾਵ ਭੇਜ ਦਿੱਤਾ ਗਿਆ ਹੈ। ਯੂਪੀ ਵਿਚ ਖਿਡਾਰੀਆਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਲਈ ਯੋਗੀ ਸਰਕਾਰ ਨੇ ਹਰ ਪਿੰਡ ਵਿਚ ਮਿੰਨੀ ਸਟੇਡੀਅਮ ਬਣਾਉਣ ਦੀ ਪਹਿਲ ਕੀਤੀ ਸੀ। ਮੈਦਾਨ ਵਿਚ ਓਪਨ ਜਿਮ ਸਣੇ ਹੋਰ ਵਿਵਸਥਾਵਾਂ ਵੀ ਦਿੱਤੀਆਂ ਜਾਣਗੀਆਂ, ਜਿਸ ਨਾਲ ਖਿਡਾਰੀ ਉੱਥੇ ਅਭਿਆਸ ਕਰ ਸਕਣ। ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਮੁਹੰਮਦ ਸ਼ਮੀ ਦੇ ਪਿੰਡ ਵਿਚ ਇਸੇ ਤਹਿਤ ਮਿੰਨੀ ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।