ਚੰਡੀਗੜ੍ਹ| ਪੰਜਾਬ ਵਿੱਚ ਇੱਕ ਹੋਰ ਟੋਲ ਪਲਾਜ਼ਾ ਬੁੱਧਵਾਰ ਨੂੰ ਬੰਦ ਹੋਣ ਜਾ ਰਿਹੈ। ਪਟਿਆਲਾ ਸਮਾਣਾ ਸਟੇਟ ਹਾਈਵੇਅ ‘ਤੇ ਲੱਗਿਆ ਟੋਲ ਪਲਾਜ਼ਾ ਕੱਲ੍ਹ ਨੂੰ ਬੰਦ ਹੋਵੇਗਾ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਰਸਮੀ ਤੌਰ ‘ਤੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨਗੇ।

ਹੁਣ ਤੱਕ ਪੰਜਾਬ ਸਰਕਾਰ ਸੂਬੇ ਵਿੱਚ 8 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ ਅਤੇ ਕੱਲ੍ਹ ਨੂੰ ਬੰਦ ਹੋਣ ਵਾਲਾ ਟੋਲ ਪਲਾਜ਼ਾ 9ਵਾਂ ਟੋਲ ਪਲਾਜ਼ਾ ਹੋਵੇਗਾ, ਜਿਸ ਤੇ ਸਰਕਾਰ ਜਿੰਦਰਾ ਲਾਉਣ ਜਾ ਰਹੀ ਹੈ।