ਮਾਣ ਵਾਲੀ ਗੱਲ ! ਮੋਗਾ ਦੀ ਧੀ ਕੈਨੇਡੀਅਨ ਪੁਲਿਸ ‘ਚ ਹੋਈ ਭਰਤੀ

0
532

ਮੋਗਾ, 20 ਨਵੰਬਰ | ਜ਼ਿਲੇ ਦੇ ਨਿਹਾਲ ਸਿੰਘ ਵਾਲਾ ਦੀ ਧੀ ਕੈਨੇਡੀਅਨ ਪੁਲਿਸ ’ਚ ਭਰਤੀ ਹੋਈ ਹੈ। ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ ਰਹਿਣ ਵਾਲੀ ਪ੍ਰਦੀਪ ਕੌਰ ਧਾਲੀਵਾਲ ਸਪੁੱਤਰੀ ਰੋਮੀ ਧਾਲੀਵਾਲ ਕੈਨੇਡਾ ਦੀ ਹੀ ਜੰਮਪਲ ਹੈ।

ਇਸ ਮੌਕੇ ਪ੍ਰਦੀਪ ਕੌਰ ਧਾਲੀਵਾਲ ਦੇ ਚਾਚਾ ਪ੍ਰਸਿੱਧ ਕਮੇਡੀਅਨ ਭਾਨਾ ਭਗੌੜਾ ਨੇ ਦੱਸਿਆ ਕਿ ਸਾਡੀ ਬੇਟੀ ਪ੍ਰਦੀਪ ਕੌਰ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਦੀਪ ਦੇ ਇਸ ਪ੍ਰਾਪਤੀ ਨਾਲ ਪੂਰੇ ਪਰਿਵਾਰ ਨੂੰ ਮਾਣ ਹਾਸਿਲ ਹੋਇਆ ਹੈ, ਉਥੇ ਪੂਰਾ ਨਿਹਾਲ ਸਿੰਘ ਵਾਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ।