ਮਾਣ ਦੀ ਗੱਲ ! ਅਮਰੀਕਾ ਦੇ 2 ਸੂਬਿਆਂ ਦੇ ਸਕੂਲਾਂ ‘ਚ ਸਿੱਖ ਧਰਮ ਦੀ ਪੜ੍ਹਾਈ ਸਿਲੇਬਸ ‘ਚ ਹੋਈ ਸ਼ਾਮਲ

0
902

ਅਮਰੀਕਾ | USA ਦੇ ਦੋ ਹੋਰ ਰਾਜਾਂ ਨੇ ਨਵੇਂ ਸਮਾਜਿਕ ਅਧਿਐਨ ਮਾਪਦੰਡਾਂ ਦੇ ਹੱਕ ਵਿਚ ਵੋਟ ਦਿੱਤੀ ਹੈ ਜੋ ਸਕੂਲ ਦੇ ਸਿਲੇਬਸ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨਗੇ । ਓਟਾਹ ਅਤੇ ਮਿਸੀਸਿਪੀ ਅਮਰੀਕਾ ਦੇ 15ਵੇਂ ਅਤੇ 16ਵੇਂ ਰਾਜ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਸਮਾਜਿਕ ਅਧਿਐਨ ਪਾਠਕ੍ਰਮ ਵਿਚ ਸਿੱਖ ਧਰਮ, ਸਿੱਖ ਰਵਾਇਤਾਂ ਅਤੇ ਪ੍ਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਹੈ।

ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਭਾਈਚਾਰੇ ਨੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ਵਿਚ 125 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕੀ ਸਮਾਜ ਵਿਚ ਯੋਗਦਾਨ ਪਾਇਆ ਹੈ । ਦੱਸ ਦੇਈਏ ਕਿ ਸਿੱਖ ਵਿਦਿਆਰਥੀਆਂ ਮੁਤਾਬਕ ਇਹ ਕਦਮ ਸਿੱਖ ਧਰਮ ਦੇ ਬਾਰੇ ਸਟੀਕ ਤੇ ਸੰਵਿਧਾਨਿਕ ਤਰੀਕੇ ਨਾਲ ਸਭ ਤੋਂ ਵਧੀਆ ਹੈ। ਜਨਵਰੀ ਵਿਚ ਰਾਜ ਸਿੱਖਿਆ ਬੋਰਡ ਦੀ ਬੈਠਕ ਵਿਚ ਸਿੱਖ ਗਠਬੰਧਨ ਵੱਲੋਂ ਸਿੱਖਾਂ ਨੂੰ ਨਵੇਂ ਪਾਠਕ੍ਰਮ ਵਿਚ ਸ਼ਾਮਿਲ ਕਰਨ ਦੀ ਬੇਨਤੀ ਕੀਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।