ਮਾਣ ਵਾਲੀ ਗੱਲ ! ਜਲੰਧਰ ਦੀ ਹਰਸੀਰਤ ਕੌਰ ਬਣੀ ‘Junior Miss India 2025’

0
83

ਜਲੰਧਰ, 8 ਜਨਵਰੀ | ਜਲੰਧਰ ਦੀ 3ਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਜੂਨੀਅਰ ਮਿਸ ਇੰਡੀਆ ਚੁਣੀ ਗਈ ਹੈ। ਇਸ ਮੁਕਾਬਲੇ ਵਿਚ 8 ਤੋਂ 10 ਸਾਲ ਦੇ ਬੱਚਿਆਂ ਨੇ ਭਾਗ ਲਿਆ। ਹਰਸੀਰਤ ਕੌਰ ਜੇਤੂ ਰਹੀ ਅਤੇ ਇਸ ਸਾਲ ਜੂਨੀਅਰ ਮਿਸ ਇੰਡੀਆ ਦਾ ਖਿਤਾਬ ਜਿੱਤਿਆ।

ਹਰਸੀਰਤ ਕੌਰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਹੈ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿਚ ਗੁਜਰਾਤ ਦੀ ਪ੍ਰਿਅੰਸ਼ਾ ਚਹਾਂਡੇ ਦੂਜੇ ਸਥਾਨ ‘ਤੇ ਰਹੀ, ਜਦਕਿ ਸੁੰਦਰਗੜ੍ਹ ਦੀ ਸਨਮ ਕਰਾਲੀ ਤੀਜੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਵਿਚ ਭਾਰਤ ਭਰ ਤੋਂ ਲਗਭਗ 120 ਬੱਚਿਆਂ ਨੇ ਭਾਗ ਲਿਆ। ਹਰਸੀਰਤ ਨੇ 8 ਤੋਂ 10 ਸਾਲ ਉਮਰ ਵਰਗ ਦਾ ਖਿਤਾਬ ਜਿੱਤਿਆ ਹੈ।

ਬੱਚੀ ਦੇ ਪਿਤਾ ਗੁਰ ਇਕਬਾਲ ਸਿੰਘ ਅਤੇ ਮਾਂ ਨੀਲੂ ਨੇ ਮੀਡੀਆ ਨੂੰ ਦੱਸਿਆ ਕਿ ਹਰਸੀਰਤ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਇੱਥੋਂ ਤੱਕ ਦਾ ਜੋ ਸਫਰ ਤੈਅ ਕੀਤਾ ਹੈ, ਉਹ ਆਸਾਨ ਨਹੀਂ ਸੀ। ਪੜ੍ਹਾਈ ਦੇ ਨਾਲ-ਨਾਲ ਇਸ ਕੈਰੀਅਰ ‘ਤੇ ਧਿਆਨ ਦੇਣਾ ਮੁਸ਼ਕਲ ਸੀ ਪਰ ਧੀ ਨੇ ਆਪਣਾ ਟੀਚਾ ਹਾਸਲ ਕਰ ਲਿਆ।

ਹਰਸੀਰਤ ਦੇ ਪਿਤਾ ਗੁਰ ਇਕਬਾਲ ਸਿੰਘ ਨੇ ਅੱਗੇ ਕਿਹਾ ਕਿ ਸਾਡੀ ਬੇਟੀ ਮਾਡਲ ਦੇ ਨਾਲ-ਨਾਲ ਡਾਕਟਰ ਬਣਨਾ ਚਾਹੁੰਦੀ ਹੈ। ਸਾਡੀ ਧੀ ਕਦੇ ਹਾਰ ਨਹੀਂ ਮੰਨਦੀ। ਧੀ ਨੇ ਸਾਡਾ ਮਾਣ ਵਧਾਇਆ ਹੈ। ਉਸ ਨੇ ਸਖ਼ਤ ਮਿਹਨਤ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਉਸ ਨੂੰ ਇਹ ਐਵਾਰਡ ਮਿਲਿਆ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)