ਅੰਮ੍ਰਿਤਸਰ ਦੇ ਪੁਤਲੀਘਰ ‘ਚ ਕਪੜਿਆਂ ਦੇ ਸ਼ੋਰੂਮ ‘ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਬਣਿਆ ਹਾਦਸਾ

0
1202


ਅੰਮ੍ਰਿਤਸਰ (ਪੁਤਲੀਘਰ), 9 ਜੂਨ | ਅੱਜ ਸਵੇਰੇ ਅੰਮ੍ਰਿਤਸਰ ਦੇ ਵਿਅਪਾਰਿਕ ਇਲਾਕੇ ਪੁਤਲੀਘਰ ਵਿਚ ਸਥਿਤ ਇੱਕ ਕਪੜਿਆਂ ਦੇ ਸ਼ੋਰੂਮ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਥਮਿਕ ਜਾਣਕਾਰੀ ਅਨੁਸਾਰ, ਅੱਗ ਲੱਗਣ ਦਾ ਕਾਰਣ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਦਮਕਲ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਅੱਗ ਲੱਗਣ ਦੀ ਸੁਚਨਾ ਸਵੇਰੇ 10 ਵਜੇ ਦੇ ਕਰੀਬ ਮਿਲੀ। ਤੁਰੰਤ ਕਾਰਵਾਈ ਕਰਦਿਆਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। ਦਮਕਲ ਵਿਭਾਗ ਨੇ ਕਿਹਾ ਕਿ ਅੱਗ ਸ਼ੋਰੂਮ ਦੀ ਉੱਪਰਲੀ ਮੰਜ਼ਿਲ ‘ਤੇ ਲੱਗੀ ਸੀ। ਉਚੀ ਇਮਾਰਤ ਅਤੇ ਅੰਦਰੋਂ ਧੂੰਏ ਕਾਰਨ ਬੁਝਾਉ ਕਾਰਵਾਈ ਵਿਚ ਦਿੱਕਤ ਆਈ ਪਰ ਦਮਕਲ ਟੀਮ ਨੇ ਕੰਧ ਤੋੜ ਕੇ ਅੰਦਰ ਦਾਖਲ ਹੋ ਕੇ ਅੱਗ ‘ਤੇ ਕਾਬੂ ਪਾ ਲਿਆ।




ਦਮਕਲ ਵਿਭਾਗ ਦੇ ਅਧਿਕਾਰੀ ਸ਼ਹਿਬਾਜ਼ ਸਿੰਘ ਨੇ ਦੱਸਿਆ:

“ਸਾਨੂੰ 10 ਵਜੇ ਦੇ ਕਰੀਬ ਅੱਗ ਦੀ ਸੂਚਨਾ ਮਿਲੀ। ਤਿੰਨ ਗੱਡੀਆਂ ਨਾਲ ਅਸੀਂ ਤੁਰੰਤ ਮੌਕੇ ‘ਤੇ ਪੁੱਜੇ। ਅੱਗ ਉਪਰਲੀ ਮੰਜ਼ਿਲ ਤੇ ਲੱਗੀ ਹੋਈ ਸੀ ਜਿਸ ਕਰਕੇ ਕੰਧ ਤੋੜ ਕੇ ਅੰਦਰ ਦਾਖਲ ਹੋਣਾ ਪਿਆ। ਹੁਣ ਅਸੀਂ ਅੱਗ ‘ਤੇ ਪੂਰਾ ਕਾਬੂ ਪਾ ਚੁੱਕੇ ਹਾਂ।”



ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਨੁਕਸਾਨ ਦੀ ਮਾਤਰਾ ਬਾਰੇ ਜਾਣਕਾਰੀ ਲਈ ਸ਼ੋਰੂਮ ਦੇ ਮਾਲਿਕ ਦੀ ਪੋਜ਼ੀਸ਼ਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਘਟਨਾ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਹੜਕੰਪ ਮਚ ਗਿਆ ਸੀ, ਪਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਕਾਬੂ ‘ਚ ਕਰ ਲਏ।