ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਵਿਅਕਤੀ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟਿਆ ਗਿਆ ਹੱਥ

0
304

ਲੁਧਿਆਣਾ, 14 ਨਵੰਬਰ | ਰੇਲਵੇ ਸਟੇਸ਼ਨ ‘ਤੇ ਥੁੱਕਣ ਲਈ ਟਰੇਨ ‘ਚੋਂ ਉਤਰਿਆ ਵਿਅਕਤੀ ਹੇਠਾਂ ਡਿੱਗ ਗਿਆ ਅਤੇ ਉਸ ਦਾ ਹੱਥ ਕੱਟਿਆ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ‘ਤੇ ਵਾਪਰਿਆ। ਜ਼ਖਮੀ ਵਿਅਕਤੀ ਪੇਂਟਰ ਹੈ, ਜੋ ਜਲੰਧਰ ‘ਚ ਪੇਂਟ ਦਾ ਕੰਮ ਕਰਦਾ ਸੀ। ਉਹ ਮੂਲ ਰੂਪ ਵਿਚ ਸੀਤਾਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਕੱਲ ਉਹ ਉੱਤਰ ਪ੍ਰਦੇਸ਼ ਤੋਂ ਜਲੰਧਰ ਆਉਣ ਲਈ ਰਵਾਨਾ ਹੋਇਆ ਸੀ। ਰਸਤੇ ‘ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।

ਜ਼ਖਮੀ ਵਿਅਕਤੀ ਦੇ ਸਾਥੀ ਅਰਜੁਨ ਨੇ ਦੱਸਿਆ ਕਿ ਅਚਾਨਕ ਹੇਠਾਂ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਪੀੜਤ ਥੁੱਕਣ ਲਈ ਸੀਟ ਤੋਂ ਬਾਹਰ ਆ ਗਿਆ। ਅਰਜੁਨ ਨੇ ਦੱਸਿਆ ਕਿ ਜਲੰਧਰ ‘ਚ ਸਾਰੇ ਪੇਂਟ ਦਾ ਕੰਮ ਕਰਦੇ ਹਨ। ਹਾਦਸੇ ਤੋਂ ਬਾਅਦ ਤੁਰੰਤ ਐਂਬੂਲੈਂਸ ਬੁਲਾਈ ਗਈ ਪਰ ਗੱਡੀ ਮੌਕੇ ‘ਤੇ ਨਹੀਂ ਪਹੁੰਚੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਜ਼ਖਮੀ ਵਿਅਕਤੀ ਨੂੰ ਆਟੋ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਤੋਂ ਕਰੀਬ ਇਕ ਘੰਟੇ ਬਾਅਦ ਜ਼ਖਮੀ ਵਿਅਕਤੀ ਹਸਪਤਾਲ ਪਹੁੰਚਿਆ। ਆਰਤੀ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਮੇਰਾ ਜੀਜਾ ਹੈ। ਹਾਦਸਾ ਵਾਪਰਿਆ ਤਾਂ ਚੇਨ ਤੁਰੰਤ ਖਿੱਚ ਲਈ ਗਈ। ਟਰੇਨ ਰੁਕਣ ‘ਤੇ ਪਰਿਵਾਰ ਦੇ ਸਾਰੇ ਮੈਂਬਰ ਜੀਜਾ ਨੂੰ ਹਸਪਤਾਲ ਲੈ ਗਏ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)