ਅੰਮ੍ਰਿਤਸਰ ‘ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ : 400 ਕਿੱਲੋ ਨਕਲੀ ਖੋਏ ਸਮੇਤ ਮੁਲਜ਼ਮ ਗ੍ਰਿਫ਼ਤਾਰ

0
584

ਅੰਮ੍ਰਿਤਸਰ, 12 ਨਵੰਬਰ | ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਖਾਸ ਇਤਲਾਹ ਅਨੁਸਾਰ ਰਾਮਤੀਰਥ ਰੋਡ ਉਤੇ ਨਾਕਾ ਲਗਾਇਆ ਗਿਆ। ਕਰੀਬ ਇਕ ਘੰਟੇ ਦੇ ਇੰਤਜ਼ਾਰ ਉਪਰੰਤ ਸਾਡੇ 5 ਵਜੇ ਗੱਡੀ ਨੰਬਰ ਪੀਬੀ-02-ਡੀਐਸ-72 ਜਿਸ ਵਿਚ ਇਕ ਕੁਇੰਟਲ ਦੇ ਕਰੀਬ ਨਕਲੀ ਗੈਰ ਮਿਆਰੀ ਖੋਆ ਲੈ ਕੇ ਜਗਤਾਰ ਸਿੰਘ ਪੁੱਤਰ ਘਸੀਟਾ ਸਿੰਘ ਪਿੰਡ ਭੁੱਲਰ ਨੂੰ ਕਾਬੂ ਕਰ ਲਿਆ ਗਿਆ, ਜਿਸ ਨੇ ਇਹ ਕਬੂਲ ਕੀਤਾ ਕੀ ਉਹ ਨਕਲੀ ਵਨਸਪਤੀ ਅਤੇ ਹੋਰ ਗੈਰ-ਮਿਆਰੀ ਚੀਜ਼ਾਂ ਤੋਂ ਤਿਆਰ ਖੋਏ ਦਾ ਕਾਰੋਬਾਰ ਕਰਕੇ ਇਹ ਖੇਪ ਜ਼ਿਲ੍ਹਾ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ਉਤੇ ਵੇਚਣ ਜਾ ਰਿਹਾ ਸੀ। ਸਹਾਇਕ ਕਮਿਸ਼ਨਰ ਨੇ ਦੱਸਿਆ ਇਸ ਗੈਰ-ਮਿਆਰੀ ਖੋਏ ਦੇ ਸੈਂਪਲ ਭਰ ਕੇ ਬਾਕੀ ਸਾਰੇ ਖੋਏ ਨੂੰ ਨਸ਼ਟ ਕਰਵਾ ਦਿੱਤਾ ਗਿਆ।

ਇਸ ਉਪਰੰਤ ਇਕ ਹੋਰ ਨਾਕੇ ਉਤੇ ਇਕ ਇੰਡੀਕਾ ਕਾਰ ਨੂੰ ਘੇਰਿਆ ਗਿਆ, ਜਿਸ ਵਿਚ ਵਿਸਾਖਾ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਭਗਵਾਂ ਦੀ ਤਲਾਸ਼ੀ ਉਤੇ ਤਿੰਨ ਕੁਇੰਟਲ ਨਕਲੀ ਖੋਇਆ ਫੜਿਆ ਗਿਆ। ਇਸ ਉਪਰੰਤ ਹੋਰ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕਰਕੇ ਡੇਰੀਆਂ ਤੋਂ ਦੁੱਧ ਦੇ ਸੈਂਪਲ ਵੀ ਲਏ ਗਏ।