ਤਰਨਤਾਰਨ, 1 ਮਾਰਚ | ਗੋਇੰਦਵਾਲ ਫਤਿਹਾਬਾਦ ਫਾਟਕ ਦੇ ਕੋਲ ਅੱਜ ਸਵੇਰੇ ਤੜਕਸਾਰ ਕੁਝ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਵੱਲੋਂ ਆਪ ਆਗੂ ਨੂੰ ਉਸਦੀ ਕਾਰ ਵਿੱਚ ਹੀ ਗੋਲੀਆਂ ਮਾਰ ਦਿੱਤੀਆਂ।ਜਿਸ ਕਾਰਨ ਆਪ ਆਗੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਦੱਸਦਈਏ ਕਿ ਆਪ ਆਗੂ ਦੀ ਪਹਿਚਾਣ ਗੋਪੀ ਚੋਹਲਾ ਵਜੋਂ ਹੋਈ ਹੈ। ਇਹ ਆਪ ਆਗੂ ਗੋਪੀ ਚੋਲਾ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ।
ਫਿਲਹਾਲ ਮੌਕੇ ਦੇ ਪਹੁੰਚੀ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਣਪਛਾਤੇ ਕਾਰ ਸਵਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਚੁੱਕੇ ਹਨ। ਜਿੰਨ੍ਹਾਂ ਦੀ ਤਰਨ ਤਾਰਨ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।