ਜਲੰਧਰ| ਜਲੰਧਰ ਤੋਂ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਮਾਡਲ ਟਾਊਨ ਗੁਰਦੁਆਰੇ ਦੇ ਬਾਹਰ ਦੁਪਹਿਰ ਨੂੰ ਪਿਸਤੌਲ ਦਿਖਾ ਕੇ ਲੁਟੇਰੇ ਇਕ ਨੌਜਵਾਨ ਤੋਂ ਉਸਦੀ ਕਾਰ ਖੋਹ ਕੇ ਲੈ ਗਏ। ਜੀਟੀਬੀ ਨਗਰ ਦੇ ਰਹਿਣ ਵਾਲੇ ਲਕਸ਼ ਨੇ ਦੱਸਿਆ ਕਿ ਉਹ ਫੋਟੋ ਸਟੇਟ ਕਰਵਾਉਣ ਲਈ ਗੁਰਦੁਆਰਾ ਸਾਹਿਬ ਨੇੜਲੀ ਇਕ ਦੁਕਾਨ ਉਤੇ ਰੁਕਿਆ ਸੀ। ਉਸੇ ਵੇਲੇ 3 ਨੌਜਵਾਨ ਆਏ ਤੇ ਉਸਦੀ ਕਨਪੱਟੀ ਉਤੇ ਪਿਸਤੌਲ ਰੱਖ ਕੇ ਉਸਦੀ ਗੱਡੀ ਖੋਹ ਕੇ ਲੈ ਗਏ।








































