ਜਲੰਧਰ ਦੇ ਇਕ ਪ੍ਰੇਮੀ ਜੋੜੇ ਨੇ ਰੇਲੀ ਗੱਡੀ ਅੱਗੇ ਆ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

0
1563

ਜਲੰਧਰ | ਪਰਿਵਾਰ ਵਲੋਂ ਵਿਆਹ ਲਈ ਸਹਿਮਤ ਨਾ ਹੋਣ ਤੋਂ ਪਰੇਸ਼ਾਨ ਪ੍ਰੇਮੀ ਜੋੜੇ ਨੇ ਅੱਜ ਜਲੰਧਰ-ਕਪੂਰਥਲਾ ਰੇਲਵੇ ਪਟੜੀ ਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਲੜਕੇ ਦੀ ਪਛਾਣ 22 ਸਾਲ ਮਨਪ੍ਰੀਤ ਸਿੰਘ ਵਾਸੀ ਸਫੀਪੁਰ ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਦਾਨਿਸ਼ਮੰਦਾਂ ਦੀ ਰਹਿਣ ਵਾਲੀ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਮੌਕੇ ਤੇ ਪਹੁੰਚ ਗਈ। ਜਾਣਕਾਰੀ ਅਨੁਸਾਰ ਦੋਵੇਂ ਜਣੇ ਲੰਘੇ ਵੀਰਵਾਰ ਤੋਂ ਘਰੋਂ ਗਾਇਬ ਸਨ।

ਰੇਲਵੇ ਪੁਲਿਸ ਦੇ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਮਾਪਿਆਂ ਨੇ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਡਿਵੀਜਨ ਨੰਬਰ-5 ਦੀ ਪੁਲਿਸ ਨੂੰ ਕੀਤੀ ਸੀ। ਮ੍ਰਿਤਕ ਦੇ ਪਿੰਡ ਸਫੀਪੁਰ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਬਾਲਗ ਨਾ ਹੋਣ ਕਾਰਨ ਮਨਪ੍ਰੀਤ ਸਿੰਘ ਦੇ ਮਾਪੇ ਉਕਤ ਵਿਅਕਤੀ ਨਾਲ ਵਿਆਹ ਕਰਨ ਲਈ ਰਜਾਮੰਦ ਨਹੀਂ ਸਨ।