ਕੇਰਲ ਦੀ ਔਰਤ ਨੇ ਅਨੁਰਾਧਾ ਪੌਡਵਾਲ ਨੂੰ ਦੱਸਿਆ ਮਾਂ, ਮੰਗੇ 50 ਕਰੋੜ ਰੁਪਏ

0
417

ਨਵੀਂ ਦਿੱਲੀ . ਕਰਮਾਲਾ ਮੋਡੇਕਸ ਨਾਂ ਦੀ 45 ਸਾਲ ਦੀ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਉਸ ਦੀ ਅਸਲ ਮਾਂ ਹੈ। ਕਰਮਾਲਾ ਨੇ ਤਿਰੂਵਨੰਤਪੁਰਮ ਦੀ ਫੈਮਿਲੀ ਕੋਰਟ ‘ਚ ਅਨੁਰਾਧਾ ਖਿਲਾਫ ਕੇਸ ਦਾਇਰ ਕਰ ਕੇ ਮੁਆਵਜ਼ੇ ਦੇ ਤੌਰ ‘ਤੇ 50 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਹੈ। ਕਰਮਾਲਾ ਨੇ ਦਾਅਵਾ ਕੀਤਾ ਕਿ ਉਹ ਜਦ ਚਾਰ ਸਾਲ ਦੀ ਸੀ ਤਾਂ ਅਨੁਰਾਧਾ ਨੇ ਉਸ ਨੂੰ ਪੋਂਨਾਚਨ ਅਤੇ ਅਗਨੇਸ ਨੂੰ ਸੌਂਪ ਦਿਤਾ ਸੀ। ਇਸ ਦਾ ਕਾਰਨ ਅਨੁਰਾਧਾ ਪੌਡਵਾਲ ਦੇ ਸਿੰਗਿੰਗ ਕਰੀਅਰ ਨੂੰ ਦੱਸਿਆ ਗਿਆ ਸੀ। ਫ਼ੈਮਿਲੀ ਕੋਰਟ ਨੇ ਅਨੁਰਾਧਾ ਅਤੇ ਉਹਨਾਂ ਦੇ ਬਚਿਆਂ ਨੂੰ 27 ਜਨਵਰੀ ਨੂੰ ਹੋਣ ਵਾਲੀ ਸੁਨਵਾਈ ‘ਚ ਮੌਜੂਦ ਰਹਿਣ ਲਈ ਆਖਿਆ ਹੈ।
ਕਰਮਾਲਾ ਦੇ ਵਕੀਲ ਨੇ ਕਿਹਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਅਤੇ ਜ਼ਿੰਦਗੀ ਦੇ ਹੱਕ ਤੋਂ ਅਣਜਾਨ ਰੱਖਿਆ ਗਿਆ, ਜਿਸਦਾ ਹਰਜਾਨਾ ਅਨੁਰਾਧਾ ਨੂੰ ਭਰਨਾ ਪਵੇਗਾ। ਜੇਕਰ ਅਨੁਰਾਧਾ ਇਸ ਦਾਅਵੇ ਨੂੰ ਖਾਰਜ ਕਰਦੇ ਹਨ ਤਾਂ ਅਸੀਂ ਡੀਐਨਏ ਟੈਸਟ ਦੀ ਮੰਗ ਕਰਾਂਗੇ।
ਔਰਤ ਦੇ ਪਿਤਾ ਤੇ ਅਨੁਰਾਧਾ ਸਨ ਦੋਸਤ  
ਕਰਮਾਲਾ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਹਨਾਂ ਦੇ ਪਾਲਕ ਪਿਤਾ ਨੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਸਚਾਈ ਦੱਸੀ ਅਤੇ ਕਰਮਾਲਾ ਉਸ ਵੇਲੇ ਚਾਰ ਦੀ ਸੀ ਜੱਦ ਅਨੁਰਾਧਾ ਨੇ ਉਸ ਨੂੰ ਉਸਦੇ ਪਾਲਕ ਮਾਂਪਿਆ ਕੋਲ ਛੱਡਿਆ। ਇਸ ਸਚਾਈ ਦਾ ਉਹਨਾਂ ਦੀ ਪਾਲਕ ਮਾਤਾ ਅਗਨੇਸ ਨੂੰ ਵੀ ਨਹੀਂ ਪਤਾ ਸੀ। ਪੋਂਨਾਚਨ ਅਤੇ ਅਗਨੇਸ ਦੇ ਤਿੰਨ ਪੁਤਰ ਹਨ ਅਤੇ ਕਰਮਾਲਾ ਨੂੰ ਚੌਥੀ ਸੰਤਾਨ ਵਾਂਗ ਪਾਲਿਆ। 82 ਸਾਲ ਦੀ ਅਗਨੇਸ ਅਲਜ਼ਾਇਮਰ ਦੀ ਰੋਗੀ ਹਨ। ਕਰਮਾਲਾ ਨੇ ਦੱਸਿਆ ਕਿ ਮੈਂ ਕਈ ਵਾਰ ਅਨੁਰਾਧਾ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਇਸ ਤੋਂ ਬਾਅਦ ਕੋਰਟ ਦਾ ਰਾਹ ਅਪਣਾਇਆ।