ਜਨਮ ਦਿਨ ਮੌਕੇ ਪਤਨੀ ਨੂੰ ਦਿੱਤੀ ਰੂਹ-ਕੰਬਾਊ ਮੌਤ, ਕਰਵਾਈ ਸੀ ਲਵ-ਮੈਰਿਜ

0
1896

ਫ਼ਤਿਹਗੜ੍ਹ ਸਾਹਿਬ | ਇਥੋਂ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਪਿੰਡ ਤਲਾਣੀਆ ਵਿਖੇ ਪਤੀ ਨੇ ਪਤਨੀ ਨੂੰ ਜਨਮ ਦਿਨ ਵਾਲੇ ਦਿਨ ਦਰਦਨਾਕ ਮੌਤ ਦਿੱਤੀ। ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਦਿੱਤਾ ਤੇ ਵਾਰਦਾਤ ‘ਚ ਔਰਤ ਦੀ ਸੱਸ ਨੇ ਵੀ ਆਪਣੇ ਲੜਕੇ ਦਾ ਸਾਥ ਦਿੱਤਾ। ਲੜਕੀ ਦੀ ਪਛਾਣ ਨਿਆਮਤ ਗਿੱਲ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਣੀਆਂ ਨਾਲ 2016 ’ਚ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਪਤੀ ਹਰ ਛੋਟੀ-ਮੋਟੀ ਗੱਲ ’ਤੇ ਉਸ ਦੀ ਕੁੱਟਮਾਰ ਕਰਦਾ ਸੀ,
ਜਿਸ ਲਈ ਮਨਜੋਤ ਸਿੰਘ ਦੀ ਮਾਤਾ ਗੁਰਦੀਸ਼ ਕੌਰ ਵੀ ਆਪਣੇ ਪੁੱਤ ਦੇ ਕੰਨ ਭਰਦੀ ਰਹਿੰਦੀ ਸੀ।

ਸ਼ਨੀਵਾਰ ਨੂੰ ਨਿਆਮਤ ਨੇ ਆਪਣੇ ਜਨਮ ਦਿਨ ਮੌਕੇ ਆਪਣੀ ਮਾਤਾ ਨੂੰ ਮਿਲਣ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਤੀ ਨੇ ਉਸ ਨੂੰ ਰੋਕ ਦਿੱਤਾ। ਜਦੋਂ ਨਿਆਮਤ ਨੇ ਮਿਲਣ ਜਾਣ ਦੀ ਜ਼ਿੱਦ ਕੀਤੀ ਤਾਂ ਪਤੀ ਤੇ ਸੱਸ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਮਨਜੋਤ ਨਿਆਮਤ ਨੂੰ ਆਪਣੀ ਕਾਰ ’ਚ ਬਿਠਾ ਕੇ ਲੈ ਗਿਆ ਤੇ ਕਾਰ ਵਿਚ ਹੀ ਗਲ਼ਾ ਘੁੱਟ ਕੇ ਮਾਰ ਦਿੱਤਾ ਤੇ ਫ਼ਰਾਰ ਹੋ ਗਿਆ।

ਵੇਖੋ ਵੀਡੀਓ