ਨਵੀਂ ਦਿੱਲੀ | ਚੰਦਰਯਾਨ-3 ਦੀ ਸਫਲ ਲੈਂਡਿੰਗ ਹੋ ਗਈ ਹੈ। ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਹੈ। ਚੰਦਰਯਾਨ ਦੀ ਸਫਲ ਲੈਂਡਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਸੀਂ ਧਰਤੀ ‘ਤੇ ਇੱਕ ਸੰਕਲਪ ਲਿਆ ਜਿਸ ਨੂੰ ਚੰਦਰਮਾਂ ਉੱਤੇ ਪੂਰਾ ਕੀਤਾ ਗਿਆ ਗਿਆ।
ਪੀਐਮ ਨੇ ਕਿਹਾ- ਨਵਾਂ ਇਤਿਹਾਸ ਬਣਦਿਆਂ ਹੀ ਭਾਰਤ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਪੀਐਮ ਨੇ ਕਿਹਾ- ਇੰਡੀਆ ਵਿੱਚ ਧਰਤੀ ਨੂੰ ਮਾਂ ਅਤੇ ਚੰਦਰਮਾ ਨੂੰ ਮਾਮਾ ਕਿਹਾ ਜਾਂਦਾ ਹੈ। ਚੰਦਰਯਾਨ ਦੀ ਸਫਲਤਾ ਤੋਂ ਬਾਅਦ ਕਾਫੀ ਕੁਝ ਬਦਲ ਜਾਵੇਗਾ। ਪਹਿਲਾ ਕਿਹਾ ਜਾਂਦਾ ਸੀ ਕਿ ਚੰਦਰਮਾ ਦੂਰ ਦੇ ਹਨ ਪਰ ਹੁਣ ਇਹ ਨੇੜੇ ਦੀ ਗੱਲ ਹੋ ਗਈ ਹੈ।