ਪੱਟੀ ਦੇ ਪਿੰਡ ਬਾਹਮਣੀ ਵਾਲਾ ਕੋਲ ਕੂੜੇ ‘ਚੋਂ ਮਿਲਿਆ ਹੈਂਡ ਗ੍ਰੇਨੇਡ, ਦਹਿਸ਼ਤ ‘ਚ ਲੋਕ

0
1100

ਤਰਨਤਾਰਨ। ਪੱਟੀ ਦੇ ਪਿੰਡ ਬਾਹਮਣੀ ਵਾਲਾ ਨੇੜੇ ਕੂੜੇ ਵਿਚੋਂ ਹੈਂਡ ਗ੍ਰੇਨੇਡ ਮਿਲਣ ਦੀ ਖਬਰ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੰਬ ਰੋਕੂ ਦਸਤੇ ਨੂੰ ਵੀ ਬੁਲਾ ਲਿਆ ਹੈ। ਬੰਬ ਰੋਕੂ ਦਸਤੇ ਨੇ ਹੈਂਡ ਗ੍ਰੇਨੇਡ ਨੂੰ ਕਬਜ਼ੇ ਵਿਚ ਲੈ ਲਿਆ ਹੈ। ਬੰਬ ਬਰਾਮਦ ਹੋਣ ਨਾਲ ਲੋਕ ਦਹਿਸ਼ਤ ਵਿਚ ਹਨ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਾਹਮਣੀ ਵਾਲਾ ਪੱਟੀ ਮਾਰਗ ‘ਤੇ ਪੈਂਦੇ ਸੂਏ ਦੇ ਕਿਨਾਰੇ ਬੰਬ ਮਿਲਿਆ ਹੈ। ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਉਕਤ ਬੰਬ ਨੂੰ ਸੁਰੱਖਿਅਤ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੰਬ ਪੁਰਾਣੀ ਹਾਲਤ ‘ਚ ਹੈ ਅਤੇ ਹੋ ਸਕਦਾ ਹੈ ਆਰਮੀ ਨਾਲ ਸਬੰਧਤ ਹੋਵੇ। ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।