ਬ੍ਰੇਕਿੰਗ : ਪੰਜਾਬ ‘ਚ ਫੈਕਟਰੀਆਂ ਲੁੱਟਣ ਵਾਲਾ ਗਿਰੋਹ ਕਾਬੂ, ਲੱਖਾਂ ਦੇ ਸਾਮਾਨ ਸਣੇ 6 ਮੁਲਜ਼ਮ ਗ੍ਰਿਫਤਾਰ

0
818

ਚੰਡੀਗੜ੍ਹ | ਪੰਜਾਬ ਪੁਲਿਸ ਨੇ ਫੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵਾਰਦਾਤਾਂ ਵਿਚ ਵਰਤੀ ਗਈ ਮਹਿੰਦਰਾ ਪਿਕਅੱਪ ਅਤੇ 10 ਲੱਖ ਰੁਪਏ ਦਾ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਇਹ ਕਾਰਵਾਈ ਮੁਹਾਲੀ ਪੁਲਿਸ ਨੇ ਕੀਤੀ ਹੈ।

ਇਹ ਜਾਣਕਾਰੀ ਮੁਹਾਲੀ ਦੇ ਐਸਪੀ ਇਨਵੈਸਟੀਗੇਸ਼ਨ ਜੋਤੀ ਯਾਦਵ ਨੇ ਪ੍ਰੈਸ ਕਾਨਫਰੰਸ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਹਰਿਆਣਾ ਤੇ ਪੰਜਾਬ ਦੇ ਵਸਨੀਕ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਵਿਚ ਪਿਓ-ਪੁੱਤ ਵੀ ਸ਼ਾਮਲ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਈ ਵਾਰਦਾਤਾਂ ਹੱਲ ਹੋ ਗਈਆਂ ਹਨ।