ਤਾਜ ਮਹਿਲ ਵੇਖਣ ਆਇਆ ਵਿਦੇਸ਼ੀ ਸੈਲਾਨੀ ਨਿਕਲਿਆ ਕੋਰੋਨਾ ਪਾਜ਼ੀਟਿਵ, ਹੋਇਆ ਗਾਇਬ, ਭਾਲ ਜਾਰੀ

0
1259

ਨਵੀਂ ਦਿੱਲੀ | ਦੁਨੀਆ ਦੇ ਵੱਡੇ ਦੇਸ਼ਾਂ ‘ਚ ਕੋਰੋਨਾ ਨੇ ਹਾਹਾਕਾਰ ਮਚਾ ਦਿੱਤੀ ਹੈ। ਕੋਰੋਨਾ ਦੇ ਮੱਦੇਨਜ਼ਰ ਭਾਰਤ ਵਿਚ ਵੀ ਸਾਰੀਆਂ ਤਿਆਰੀਆਂ ਚੱਲ ਰਹੀਆਂ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਲਗਾਤਾਰ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ। ਤਾਜ ਮਹਿਲ ਦੇਖਣ ਆਏ ਇਕ ਵਿਦੇਸ਼ੀ ਸੈਲਾਨੀ ਦੀ RT-PCR ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।

ਸੈਲਾਨੀ ਦਾ ਫੋਨ ਨੰਬਰ ਜੋ ਉਸਨੇ ਦਿੱਤਾ ਸੀ, ਗਲਤ ਪਾਇਆ ਗਿਆ ਹੈ। ਪੁਲਿਸ ਦੀ ਮਦਦ ਨਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ। ਚੀਨ ‘ਚ ਪੈਦਾ ਹੋਏ ਹਾਲਾਤ ਵਿਚਾਲੇ ਹੁਣ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ । ਚੀਨੀ ਨਾਗਰਿਕ ਬੈਂਕਾਕ, ਟੋਕੀਓ, ਸਿਓਲ, ਲਾਸ ਏਂਜਲਸ ਅਤੇ ਸਿੰਗਾਪੁਰ ਜਾ ਰਹੇ ਹਨ। ਕੋਰੋਨਾ ਹੁਣ ਜਾਪਾਨ ਵਿਚ ਵੀ ਤਬਾਹੀ ਮਚਾ ਰਿਹਾ ਹੈ।