ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ, ਹੇਠਾਂ ਸੁੱਟਦੇ ਹੀ ਹੋਇਆ ਜ਼ੋਰਦਾਰ ਧਮਾਕਾ

0
892

ਜਲੰਧਰ | ਜੀਟੀਬੀ ਨਗਰ ‘ਚ ਸਥਿਤ ਇਕ ਨਿਰਮਾਣ ਅਧੀਨ ਇਮਾਰਤ ਅੰਦਰ ਖਾਣਾ ਬਣਾ ਰਹੇ ਮਜ਼ਦੂਰਾਂ ਦੇ ਛੋਟੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਲਾਕਾ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਕੁਝ ਮਜ਼ਦੂਰ ਰਹਿੰਦੇ ਹਨ। ਰਾਤ ਨੂੰ ਉਹ ਖਾਣਾ ਬਣਾ ਰਹੇ ਸਨ ਕਿ ਇਸੇ ਦੌਰਾਨ ਸਿਲੰਡਰ ਨੂੰ ਅੱਗ ਲੱਗ ਗਈ।

ਮਜ਼ਦੂਰਾਂ ਨੇ ਤੁਰੰਤ ਸਿਲੰਡਰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਸਿਲੰਡਰ ਹੇਠਾਂ ਡਿੱਗਦੇ ਹੀ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।