ਬਿਜਲੀ ਨਾਲ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ

0
3978

ਤਲਵੰਡੀ ਸਾਬੋ | ਨੱਤ ਰੋਡ ‘ਤੇ ਖੇਤ ਵਿੱਚੋਂ ਪਰਾਲੀ ਦੀਆਂ ਗੱਠਾਂ ਦੀ ਭਰੀ ਆ ਰਹੀ ਟ੍ਰੈਕਟਰ ਟਰਾਲੀ ਦੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਣ ਟਰਾਲੀ ਨੂੰ ਅੱਗ ਲੱਗ ਗਈ ਜਿਸ ਨਾਲ ਸਾਰੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਭਾਂਵੇਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਫਾਇਰ ਬ੍ਰਿਗੇਡ ਗੱਡੀਆਂ ਦੇ ਪੁੱਜਣ ਤੇ ਅੱਗ ਬੁਝਾਈ ਜਾ ਸਕੀ।

ਜਾਣਕਾਰੀ ਅਨੁਸਾਰ ਜੱਜਲ ਨਿਵਾਸੀ ਜਗਸੀਰ ਸਿੰਘ ਤਲਵੰਡੀ ਸਾਬੋ ਦੇ ਨੱਤ ਰੋਡ ਤੋਂ ਕਿਸੇ ਖੇਤ ਵਿੱਚੋ ਪਰਾਲੀ ਦੀਆਂ ਗੱਠਾਂ ਦੀ ਭਰੀ ਟਰਾਲੀ ਲੈ ਕੇ ਸ਼ਹਿਰ ਵੱਲ ਨੂੰ ਆ ਰਿਹਾ ਸੀ ਕਿ ਅਚਾਨਕ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਟਰਾਲੀ ਵਿਚਲੀਆਂ ਗੱਠਾਂ ਨੇ ਅੱਗ ਫੜ ਲਈ।

ਟਰੈਕਟਰ ਚਾਲਕ ਨੇ ਹੁਸ਼ਿਆਰੀ ਵਰਤਦਿਆਂ ਅੱਗ ਵਾਲੀ ਟਰਾਲੀ ਇੱਕ ਖਾਲੀ ਖੇਤ ਵਿੱਚ ਵਾੜ ਕੇ ਟ੍ਰੈਕਟਰ ਨੂੰ ਟਰਾਲੀ ਨਾਲੋਂ ਵੱਖ ਕਰ ਦਿੱਤਾ ਤੇ ਦੇਖਦਿਆਂ ਹੀ ਦੇਖਦਿਆਂ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਧੂੰ ਧੂੰ ਕੇ ਮੱਚਣੀ ਸ਼ੁਰੂ ਹੋ ਗਈ।ਲੋਕਾਂ ਨੇ ਮੌਕੇ ਤੇ ਪੁੱਜ ਕੇ ਅੱਗ ਨੂੰ ਅੱਗੇ ਵਧਣ ਤੋਂ ਤਾਂ ਰੋਕ ਲਿਆ ਪਰ ਆਖਿਰ ਅੱਗ ਬਠਿੰਡਾ ਅਤੇ ਬਣਾਂਵਾਲੀ ਥਰਮਲ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਹੀ ਬੁਝਾਈ।ਭਾਂਵੇ ਟਰਾਲੀ ਦਾ ਅੱਗ ਨਾਲ ਨੁਕਸਾਨ ਹੋਣ ਦੀ ਜਾਣਕਾਰੀ ਹੈ ਪਰ ਸੁਖਦ ਖਬਰ ਇਹ ਰਹੀ ਕਿ ਭਿਆਨਕ ਅੱਗ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਬਚਾਅ ਰਿਹਾ।