ਪਟਾਕੇ ਚਲਾਉਣ ਨੂੰ ਲੈ ਕੇ ਹੋਈ ਲੜਾਈ ,ਪੁਲਿਸ ਮੁਲਾਜ਼ਮ ਨੇ ਵਿਦਿਆਰਥੀ ਨਾਲ ਕੀਤੀ ਕੁੱਟਮਾਰ, ਪਾਈਆਂ ਲਾਸ਼ਾਂ

0
412

ਲੁਧਿਆਣਾ। ਪ੍ਰੀਤ ਨਗਰ ਦੇ ਰਹਿਣ ਵਾਲੇ ਗੁਰਜੰਟ ਸਿੰਘ ਅਤੇ ਮੁਹੱਲਾ ਨਿਵਾਸੀਆ ਨੇ ਦੱਸਿਆ ਕਿ ਉਸ ਦੇ ਮੁੰਡੇ ਦੀ ਪਟਾਕੇ ਚਲਾਉਣ ਨੂੰ ਲੈ ਕੇ ਮੁਹੱਲੇ ਦੇ ਕੁਝ ਮੁੰਡਿਆਂ ਨਾਲ ਲੜਾਈ ਹੋ ਗਈ ਸੀ, ਜਿਸਦਾ ਆਪਸੀ ਫੈਸਲਾ ਵੀ ਹੋ ਗਿਆ ਪਰ ਉਸ ਤੋਂ ਕੁਝ ਦੇਰ ਬਾਅਦ ਹੀ ਤਾਜਪੁਰ ਚੌਕੀ ਦੇ ਇਕ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਉਸ ਦੇ ਮੁੰਡੇ ਨੂੰ ਫੜ ਲਿਤਾ ਅਤੇ ਬੁਰੀ ਤਰ੍ਹਾਂ ਕੁਟਿਆ ਅਤੇ ਗਾਲ੍ਹਾਂ ਕੱਢੀਆਂ। ਚੌਕੀ ਵਿਚ ਤਾਇਨਾਤ Asi ਵਲੋਂ ਨਸ਼ੇ ਦੇ ਝੂਠੇ ਕੇਸ ਵਿਚ ਫਸਾਉਣ ਦੀ ਗੱਲ ਕਹੀ।

ਪੁਲੀਸ ਚੌਕੀ ਵਿੱਚੋਂ ਇਨਸਾਫ ਨਾ ਮਿਲਣ ਤੇ ਲੁਧਿਆਣਾ ਦੇ 7 ਨੰਬਰ ਥਾਣੇ ਵਿਖੇ ਸ਼ਿਕਾਇਤ ਦਿੱਤੀ ਗਈ ਅਤੇ ਇਨਸਾਫ਼ ਦੀ ਮੰਗ ਕੀਤੀ। ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਇਕ ਸਮਾਜ ਸੇਵੀ ਹੈ, ਜਿਸ ਕਰਕੇ ਉਹ ਇਲਾਕੇ ਵਿੱਚ ਗਲਤ ਕੰਮ ਨੂੰ ਰੋਕਣ ਨੂੰ ਲੈ ਕੇ ਆਵਾਜ਼ ਚੁੱਕਦਾ ਹੈ। ਇਲਾਕੇ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ, ਜਿਸ ਦੇ ਖਿਲਾਫ ਉਸਨੇ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕੀਤੀ ਸੀ, ਜਿਸ ਦੀ ਖੁੰਦਕ ਵਿਚ ਏਐੱਸਆਈ ਨੇ ਮੇਰੇ ਮੁੰਡੇ ਨਾਲ ਕੁੱਟਮਾਰ ਕੀਤੀ, ਜਦਕਿ ਮੇਰਾ ਬੇਟਾ ਸਕੂਲ ਵਿਚ ਪੜ੍ਹਦਾ ਹੈ, ਉਸ ਨੂੰ ਨਸ਼ੇ ਵਿਚ ਫਸਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸਾਡੇ ਮੁਹੱਲੇ ਵਿਚ ਪੁਲਿਸ ਦੀ ਮਿਲੀਭੁਗਤ ਨਾਲ ਨਸ਼ਾ ਵਿਕ ਰਿਹਾ ਹੈ।
ਗੁਰਜੰਟ ਦੇ ਮੁੰਡੇ ਨੇ ਦੱਸਿਆ ਕਿ ਉਨ੍ਹਾਂ ਦੀ ਆਪਸੀ ਬੱਚਿਆਂ ਦੀ ਲੜਾਈ ਖਤਮ ਹੋ ਗਈ ਸੀ ਪਰ ਏਐੱਸਆਈ ਗੁਰਮੀਤ ਨੇ ਇਸ ਕਰਕੇ ਕੁੱਟਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੈ ਗੁਰਜੰਟ ਸਿੰਘ ਪ੍ਰਧਾਨ ਦਾ ਮੁੰਡਾ ਹਾਂ ਤਾਂ ਗੁੱਸੇ ਵਿਚ ਆਏ ਏਐੱਸਆਈ ਨੇ ਮੈਨੂੰ ਡਾਂਗ ਨਾਲ ਕੁੱਟਿਆ ਅਤੇ ਮੂੰਹ ਉੱਤੇ ਸਿਗਰੇਟ ਦਾ ਧੂੰਆਂ ਵੀ ਛੱਡਿਆ ਅਤੇ ਗਾਲ੍ਹਾਂ ਦਿੱਤੀਆਂ।
ਜਦੋਂ ਇਸ ਮਾਮਲੇ ਬਾਰੇ 7 ਨੰਬਰ ਥਾਣੇ ਦੇ ਮੁਖੀ ਨਾਲ ਗੱਲ ਕੀਤੀ ਤਾਂ ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਜੰਟ ਸਿੰਘ ਦੀ ਸ਼ਿਕਾਇਤ ਲਿਖ ਲਈ ਹੈ ਅਤੇ ਜਾਂਚ ਵਿਚ ਅਗਰ ਕੋਈ ਗੱਲ ਨਜ਼ਰ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ।