ਜਲੰਧਰ | ਕੋਰੋਨਾ ਦੇ ਨਾਂ ‘ਤੇ ਲੋਕਾਂ ਨੂੰ ਲੁੱਟਣ ਵਿੱਚ ਸਾਡੇ ਸ਼ਹਿਰ ਦੇ ਡਾਕਟਰਾਂ ਨੇ ਕੋਈ ਕਸਰ ਨਹੀਂ ਛੱਡੀ। ਜਿੰਨੇ ਹਸਪਤਾਲਾਂ ਖਿਲਾਫ ਸ਼ਿਕਾਇਤ ਆਈ ਉਨ੍ਹਾਂ ਵਿੱਚੋਂ ਕੁੱਝ ਕਈਆਂ ਖਿਲਾਫ ਕੇਸ ਵੀ ਦਰਜ ਹੋਏ।
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਹੁਣ ਗੁਪਤਾ ਡਾਇਗਨੋਸਟਿਕ ਸੈਂਟਰ ਖਿਲਾਫ ਕੇਸ ਦਰਜ ਕਰਨ ਦੇ ਆਰਡਰ ਦਿੱਤੇ ਹਨ। ਇਹ ਲੈਬ ਦੋਆਬਾ ਚੌਕ ਵਿੱਚ ਬਣੇ ਕਮਲ ਹਸਪਤਾਲ ਦਾ ਹੀ ਵਿੰਗ ਹੈ। ਸ਼ਿਕਾਇਤਕਰਤਾ ਦਾ ਇਲਜਾਮ ਸੀ ਕਿ ਸਰਕਾਰ ਨੇ ਕੋਰੋਨਾ ਟੈਸਟ ਦੀ ਫੀਸ 450 ਰੁਪਏ ਤੈਅ ਕੀਤੀ ਸੀ ਪਰ ਇਸ ਸੈਂਟਰ ਨੇ 1500 ਰੁਪਏ ਵਸੂਲ ਕੀਤੇ।
ਮੁੱਢਲੀ ਜਾਂਚ ਵਿੱਚ ਇਹ ਇਲਜਾਮ ਸਹੀ ਪਾਏ ਗਏ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਪੁਲਿਸ ਨੇ ਐਫਆਈਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।