ਹੋਣੀ ਨੇ ਘੇਰੀ ਡੋਲੀ ਵਾਲੀ ਕਾਰ : ਵਿਆਹ ਤੋਂ ਵਾਪਸ ਆ ਰਹੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਲਾੜਾ-ਲਾੜੀ, ਪਿਤਾ, ਭੈਣ ਤੇ ਜੀਜੇ ਦੀ ਮੌਤ

0
681

ਛੱਤੀਸਗੜ੍ਹ, 11 ਦਸੰਬਰ| ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਵਿਆਹ ਕਰਵਾ ਕੇ ਪਰਤ ਰਹੇ ਜੋੜੇ ਸਣੇ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੁਲਮੁਲਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪਾਕਰੀਆ ਝੂਲਨ ਨੇੜੇ ਤੜਕੇ ਵਾਪਰਿਆ ਜਦੋਂ ਪੀੜਤ ਸ਼ਿਵਨਰਾਇਣ ਕਸਬੇ ਵਿੱਚ ਵਿਆਹ ਤੋਂ ਬਾਅਦ ਵਾਪਸ ਆ ਰਹੇ ਸਨ।

ਇਸ ਹਾਦਸੇ ‘ਚ ਕਾਰ ਸਵਾਰ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਲਾੜੇ ਦੇ ਪਿਤਾ, ਭੈਣ ਤੇ ਜੀਜੇ ਦੀ ਵੀ ਮੌਤ ਹੋ ਗਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਵਿਆਹ ਕਰ ਕੇ ਵਾਪਸ ਸ਼ਿਵਨਾਰਾਇਣ ਪਰਤ ਰਿਹਾ ਸੀ। ਜਿਸ ਕਾਰ ‘ਤੇ ਲਾੜਾ-ਲਾੜੀ ਅਤੇ ਪਰਿਵਾਰ ਦੇ ਲੋਕ ਸਵਾਰ ਸਨ, ਉਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੱਗ ਵੀ ਲੱਗ ਗਈ। ਲਾੜੀ ਸਮੇਤ ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਗੰਭੀਰ ਜ਼ਖ਼ਮੀ ਲਾੜੇ ਨੂੰ ਕੱਢ ਕੇ ਪਾਮਗੜ੍ਹ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।