ਜਲੰਧਰ | ਸ਼ਹਿਰ ‘ਚ ਜਲੰਧਰ ਹਾਈਟਸ ਦੇ ਨੇੜੇ ਹੁਣ ‘ਦੀ ਮੰਕੀ ਮਾਈਂਡ’ ਕੈਫੇ ਖੁੱਲ੍ਹ ਗਿਆ ਹੈ।
ਕੈਫੇ ‘ਚ ਭੁੱਖ ਨੂੰ ਸ਼ਾਂਤ ਕਰਨ ਲਈ ਆਟਾ ਡੰਪਲਿੰਗਜ਼ ਵਰਗੇ ਕਈ ਤਰ੍ਹਾਂ ਦੇ ਖਾਣੇ ਹਨ ਜੋ ਘਰ ਦੇ ਤਿਆਰ ਕੀਤੇ ਮਸਾਲਿਆਂ ਨਾਲ ਬਣਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਸਿਹਤਮੰਦ ਖਾਣਾ ਜਿਵੇਂ ਕਿ ਸਲਾਦ, ਸੈਂਡਵਿਚ ਆਦਿ ਵੀ ਮਿਲਦੇ ਹਨ।
ਪਿਆਸ ਨੂੰ ਬੁਝਾਉਣ ਲਈ ਕੈਫੇ ਵਿੱਚ ਗਰਮ ਅਤੇ ਠੰਡੇ, ਦੋਵੇਂ ਤਰ੍ਹਾਂ ਦੇ ਡ੍ਰਿੰਕਸ ਹਨ। ਇਹਨਾਂ ਵਿੱਚ ਕੌਫ਼ੀ ਅਤੇ ਤਾਜ਼ੇ ਜੂਸ ਵੀ ਸ਼ਾਮਿਲ ਹਨ।
ਦੀ ਮੰਕੀ ਮਾਈਂਡ ਕੈਫੇ, ਕੈਫੇ ਦਾ ਵੱਖਰੀ ਤਰ੍ਹਾਂ ਦਾ ਨਾਮ ਵੀ ਸ਼ਹਿਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਜਿਸ ਦੇ ਬਾਰੇ ਮਾਲਕਾਂ ਗਗਨਦੀਪ ਸਿੰਘ ਅਤੇ ਗੁਰਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਤੁਹਾਡੇ ਸ਼ੋਰ-ਸ਼ਰਾਬੇ ਨਾਲ ਥੱਕੇ ਦਿਮਾਗ ਨੂੰ ਸ਼ਾਂਤੀ ਦੇਣ ਲਈ ਰੱਖਿਆ ਗਿਆ ਹੈ।
ਕੈਫੇ ਨੂੰ ਖੋਲ੍ਹਣ ਦਾ ਮਕਸਦ ਲੋਕਾਂ ਖਾਸਕਰ ਨੌਜਵਾਨਾਂ ਨੂੰ ਆਰਾਮ ਫਰਮਾਉਣ ਅਤੇ ਆਪਣੇ ਦਿਮਾਗ ਨੂੰ ਰਾਹਤ ਦੇਣ ਲਈ ਇੱਕ ਸਹੀ ਜਗ੍ਹਾ ਦੇਣਾ ਹੈ।
ਕੈਫੇ ਮਾਲਿਕਾਂ ਦਾ ਕਹਿਣਾ ਹੈ ਕਿ ਚਾਹੇ ਉਹਨਾਂ ਦੁਆਰਾ ਪਰੋਸੇ ਜਾਣ ਵਾਲਾ ਖਾਣਾ ਹੋਵੇ ਜਾਂ ਫਿਰ ਇੱਥੋਂ ਦਾ ਸ਼ਾਨਦਾਰ ਸੰਗੀਤ ਹੋਵੇ ਅਤੇ ਜਾਂ ਫਿਰ ਇੱਥੋਂ ਦਾ ਸੁਹਾਵਣਾ ਮਾਹੌਲ ਹੋਵੇ, ਅਸੀਂ ਇਹ ਸਭ ਇੱਥੇ ਆਉਣ ਵਾਲੇ ਲੋਕਾਂ ਨੂੰ ਸ਼ਾਂਤੀ ਦਾ ਅਨੁਭਵ ਦੇਣ ਲਈ ਬਹੁਤ ਹੀ ਧਿਆਨ ਨਾਲ ਚੁਣਿਆ ਅਤੇ ਤਿਆਰ ਕੀਤਾ ਹੈ।
ਉਹਨਾਂ ਇਹ ਵੀ ਕਿਹਾ ਕਿ ਇਹ ਬਿਲਕੁਲ ਸਹੀ ਥਾਂ ਹੈ ਜਿੱਥੇ ਦੁਨੀਆ ਦੀ ਭੀੜ ਤੋਂ ਦੂਰ ਉਹ ਆਪਣੇ ਭੋਜਨ ਦਾ ਆਨੰਦ ਲੈ ਸਕਦੇ ਹਨ, ਕੌਫੀ ਦਾ ਲੁਤਫ਼ ਉਠਾ ਸਕਦੇ ਹਨ ਅਤੇ ਆਪਣੇ ਪਿਆਰਿਆਂ, ਦੋਸਤਾਂ-ਮਿੱਤਰਾਂ ਨਾਲ ਸਮਾਂ ਬਿਤਾਉਣ ਦਾ ਮਜ਼ਾ ਲੈ ਸਕਦੇ ਹਨ।
ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਜੋ ਲੋਕ ਇੱਥੇ ਆ ਕੇ ਆਪਣੇ ਫੋਨ ਦੀ ਵਰਤੋਂ ਨਹੀਂ ਕਰਦੇ ਅਤੇ ਸਾਹਮਣੇ ਬੈਠਕੇ ਇੱਕ-ਦੂਜੇ ਨਾਲ ਗੱਲਬਾਤ ਕਰਕੇ ਸਮਾਂ ਬਿਤਾਉਂਦੇ ਹਨ, ਉਹਨਾਂ ਨੂੰ ਬਿੱਲ ਉੱਤੇ 10% ਦੀ ਵਿਸ਼ੇਸ਼ ਛੂਟ ਦਿੱਤੀ ਜਾਂਦੀ ਹੈ।