ਮਨਾਲੀ ਤੋਂ ਸਵਾਰੀਆਂ ਨਾਲ ਭਰੀ ਬੱਸ ਬਿਆਸ ਦਰਿਆ ‘ਚ ਡਿੱਗੀ, ਵੇਖੋ ਮੌਕੇ ਦੀ ਤਸਵੀਰ

0
1295

ਪੰਜਾਬ, 26 ਜੁਲਾਈ : ਮਨਾਲੀ ਤੋਂ ਪੰਜਾਬ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਬਿਆਸ ਦਰਿਆ ਵਿੱਚ ਡਿੱਗ ਗਈ। ਇਸ ਘਟਨਾ ਤੋਂ ਬਾਅਦ ਹਰ ਪਾਸੇ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ ਅਤੇ ਸਵਾਰੀਆਂ ਨਾਲ ਭਰੀ ਹੋਈ ਸੀ, ਜੋ ਮਨਾਲੀ ‘ਚ ਬਿਆਸ ਦਰਿਆ ‘ਚ ਜਾ ਡਿੱਗੀ।  ਇਸ ਹਾਦਸੇ ਵਿੱਚ ਇੱਕ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਬਿਆਸ ਵਿੱਚ ਕਾਫੀ ਪਾਣੀ ਭਰ ਗਿਆ ਸੀ। ਬੱਸ ਜ਼ਮੀਨ ਹੇਠਾਂ ਆਉਣ ਕਾਰਨ ਨਦੀ ਵਿੱਚ ਡਿੱਗੀ ਦੱਸੀ ਜਾ ਰਹੀ ਹੈ।