ਬ੍ਰੇਕਿੰਗ : ਖੰਨਾ ‘ਚ ਮਿਲਟਰੀ ਗਰਾਊਂਡ ‘ਚ ਮਿਲਿਆ ਬੰਬ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ

0
406

ਲੁਧਿਆਣਾ | ਖੰਨਾ ‘ਚ ਮਿਲਟਰੀ ਗਰਾਊਂਡ ‘ਚ ਬੰਬ ਮਿਲਿਆ ਹੈ। ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸੇ ਰਸਤੇ ਤੋਂ ਲੰਘੀ ਸੀ। ਸਵੇਰੇ ਸ਼ੌਚ ਕਰਨ ਗਏ ਵਿਅਕਤੀ ਨੇ ਇੱਥੇ ਬੰਬ ਪਿਆ ਦੇਖਿਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ।

ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ ਹੈ। ਟੀਮ ਦੇ ਆਉਣ ਤੋਂ ਬਾਅਦ ਬੰਬ ਦੀ ਜਾਂਚ ਕੀਤੀ ਜਾਵੇਗੀ। ਮਿਲਟਰੀ ਗਰਾਊਂਡ ਤੋਂ ਬੰਬ ਮਿਲਣਾ ਵੱਡੀ ਗੱਲ ਹੈ ਕਿਉਂਕਿ ਨੌਜਵਾਨ ਭਰਤੀ ਲਈ ਇਸ ਗਰਾਊਂਡ ਤੱਕ ਪਹੁੰਚਦੇ ਹਨ। ਇੱਥੇ ਸਰੀਰਕ ਟੈਸਟ ਆਦਿ ਕਰਵਾਏ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਸੱਤ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸੇ ਰਸਤੇ ਤੋਂ ਲੰਘੀ ਸੀ, ਜਿਸ ਥਾਂ ਤੋਂ ਬੰਬ ਮਿਲਿਆ, ਰਾਹੁਲ ਦੀ ਯਾਤਰਾ ਕਰੀਬ 300 ਤੋਂ 500 ਮੀਟਰ ਦੀ ਦੂਰੀ ਤੋਂ ਸ਼ੁਰੂ ਹੋਈ ਸੀ। ਸੁਰੱਖਿਆ ਕਾਰਨਾਂ ਕਰ ਕੇ ਪੁਲਿਸ ਨੇ ਬੰਬ ਵਾਲੀ ਥਾਂ ਨੂੰ ਘੇਰ ਲਿਆ ਹੈ। ਕਿਸੇ ਵੀ ਵਿਅਕਤੀ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਬਾੜ ਦਾ ਕੰਮ ਕਰਨ ਵਾਲੇ ਨੇ ਇੱਥੇ ਹੀ ਛੱਡ ਦਿੱਤਾ ਹੋਵੇਗਾ।

26 ਜਨਵਰੀ ਵੀ ਨੇੜੇ ਹੈ। ਪੁਲਿਸ ਵੀ ਗਣਤੰਤਰ ਦਿਵਸ ਨੂੰ ਲੈ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਬੰਬ ਨਿਰੋਧਕ ਟੀਮ ਦੇ ਆਉਣ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾਵੇਗੀ।