ਵਰਲਡ ਕੱਪ ਫਾਈਨਲ ਲਈ ਅੰਮ੍ਰਿਤਸਰ ‘ਚ ਲੱਗੀ ਵੱਡੀ ਸਕ੍ਰੀਨ; ਪੰਜਾਬ ਪੁਲਿਸ ਨੇ ਸਟੇਡੀਅਮ ਵਰਗਾ ਕੀਤਾ ਇੰਤਜ਼ਾਮ

0
3432

ਅੰਮ੍ਰਿਤਸਰ, 19 ਨਵੰਬਰ | ਭਾਰਤ-ਆਸਟ੍ਰੇਲੀਆ ਵਰਲਡ ਕੱਪ ਦਾ ਕ੍ਰੇਜ਼ ਪੰਜਾਬ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਫਾਈਨਲ ਮੈਚ ਦਾ ਲਾਈਵ ਟੈਲੀਕਾਸਟ ਵੱਡੀ ਸਕਰੀਨ ‘ਤੇ ਦਿਖਾਇਆ ਜਾ ਰਿਹਾ ਹੈ। ਇਹ ਤਿਆਰੀਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਆਸ਼ਾ ਤਹਿਤ ਕੀਤੀਆਂ ਗਈਆਂ ਹਨ।

मैच के दौरान खुशी में झूमते फैंस।

ਆਮ ਲੋਕਾਂ ਲਈ ਕੁਰਸੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਲੋਕਾਂ ਦੇ ਖਾਣ-ਪੀਣ ਲਈ ਫੂਡ ਕੋਰਟ ਦਾ ਵੀ ਪ੍ਰਬੰਧ ਹੈ। ਪ੍ਰਬੰਧ ਅਜਿਹੇ ਹਨ ਕਿ ਦਰਸ਼ਕਾਂ ਨੂੰ ਸਟੇਡੀਅਮ ਦਾ ਅਹਿਸਾਸ ਹੋਵੇ। ਭਾਰਤੀ ਟੀਮ ਚੌਥੀ ਵਾਰ ਫਾਈਨਲ ਵਿਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 1983, 2003 ਤੇ 2011 ਵਿਚ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਸੀ।

ਇਹ ਵੱਡੀ ਸਕਰੀਨ ਰਣਜੀਤ ਐਵੀਨਿਊ ਬੀ-ਬਲਾਕ ਵਿਚ ਲਗਾਈ ਗਈ ਹੈ। ਇਸ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਪਹਿਲਾਂ ਆਸਟ੍ਰੇਲੀਆਈ ਅਤੇ ਫਿਰ ਭਾਰਤੀ ਰਾਸ਼ਟਰੀ ਗੀਤ ਵਜਾਇਆ ਗਿਆ, ਜਿਸ ਲਈ ਸਾਰੇ ਇਕੱਠੇ ਹੋਏ। ਫਾਈਨਲ ਮੈਚ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿਚ ਖੇਡਿਆ ਜਾ ਰਿਹਾ ਹੈ ਪਰ ਇਸ ਖਿਆਲ ਨਾਲ ਸਕਰੀਨ ਲਗਾਈ ਗਈ ਹੈ ਕਿ ਉਸ ਮੈਦਾਨ ਵਿਚ ਖੇਡੇ ਗਏ ਹਰ ਸ਼ਾਟ ਦਾ ਅੰਮ੍ਰਿਤਸਰ ਵਿਚ ਅਨੁਭਵ ਕੀਤਾ ਜਾ ਸਕੇ।

ਗੁਰਦਾਸਪੁਰ ਵਿਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਫਿੱਸ਼ ਪਾਰਕ ਵਿਖੇ ਕ੍ਰਿਕਟ ਵਿਸ਼ਵ ਕੱਪ ਦੇ ਭਾਰਤ-ਆਸਟ੍ਰੇਲੀਆ ਫਾਈਨਲ ਮੈਚ ਨੂੰ ਵੱਡੀ ਸਕਰੀਨ ‘ਤੇ ਦਿਖਾਇਆ ਜਾ ਰਿਹਾ ਹੈ। ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵਿਸ਼ਵ ਕੱਪ ਦਾ ਫਾਈਨਲ ਮੈਚ ਫਿੱਸ਼ ਪਾਰਕ ਵਿਚ ਵੱਡੀ ਸਕਰੀਨ ’ਤੇ ਰਾਤ 10.30 ਵਜੇ ਮੈਚ ਦੀ ਸਮਾਪਤੀ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਖੇਡ ਭਾਵਨਾ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਕਦਮ ਇਸ ਉਦੇਸ਼ ਦੀ ਪ੍ਰਾਪਤੀ ਲਈ ਵੀ ਸਹਾਈ ਹੋਵੇਗਾ।