ਗੁਜਰਾਤ | ਸੂਰਤ ਵਿਚ ਵਾਪਰੇ ਸੜਕ ਹਾਦਸੇ ‘ਚ ਇਕ ਮਾਸੂਮ ਦੀ ਮੌਤ ਹੋ ਗਈ। ਬੱਚਾ ਮਾਂ ਨਾਲ ਸਬਜ਼ੀ ਖਰੀਦਣ ਜਾ ਰਿਹਾ ਸੀ। ਇਸੇ ਦੌਰਾਨ ਸਕੂਲ ਬੱਸ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜ਼ਖ਼ਮੀ ਬੱਚੇ ਦੀ ਹਸਪਤਾਲ ਵਿਚ ਮੌਤ ਹੋ ਗਈ।
ਮਾਂ ਰਜ਼ੀਆ ਬੇਗਮ ਪੁੱਤਰ ਅਬਦੁਲ ਰਜ਼ਾਕ (7 ਸਾਲ) ਡਰੀਮ ਫੈਸਟੀਵ ਦੇ ਸਾਹਮਣੇ ਸੜਕ ਪਾਰ ਕਰ ਰਹੀ ਸੀ ਕਿ ਸਕੂਲ ਦੀ ਬੱਸ ਨੇ ਅਬਦੁਲ ਨੂੰ ਟੱਕਰ ਮਾਰ ਦਿੱਤੀ। ਖੂਨ ਨਾਲ ਲੱਥਪੱਥ ਬੱਚਾ ਮਾਂ ਦੇ ਸਾਹਮਣੇ ਜ਼ਮੀਨ ‘ਤੇ ਤੜਫਣ ਲੱਗਾ। ਬੱਚੇ ਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੂਲ ਰੂਪ ਤੋਂ ਸੂਰਤ ਦਾ ਰਹਿਣ ਵਾਲਾ ਹੈ ਅਤੇ ਪਿਛਲੇ 3 ਸਾਲਾਂ ਤੋਂ ਸਕੂਲ ਬੱਸ ਚਲਾ ਰਿਹਾ ਹੈ। ਥਾਣੇ ਦੇ ਇਕ ਪੀਐਸਆਈ ਨੇ ਦੱਸਿਆ ਸੀ ਕਿ ਘਟਨਾ ਤੋਂ ਬਾਅਦ ਪਰਿਵਾਰ ਕੇਸ ਦਰਜ ਕਰਵਾਉਣ ਲਈ ਤਿਆਰ ਨਹੀਂ ਸੀ, ਜਿਸ ਲਈ ਪਹਿਲਾਂ ਐਨ.ਸੀ. ਦਰਜ ਕੀਤੀ ਗਈ ਸੀ।