ਟਿਊਸ਼ਨ ਤੋਂ ਘਰ ਆ ਰਹੇ 5 ਸਾਲ ਦੇ ਮਾਸੂਮ ਨੂੰ ਬੁਰੀ ਤਰ੍ਹਾਂ ਕੁੱਟਿਆ, ਛਾਤੀ ‘ਚ ਮਾਰੀਆਂ ਲੱਤਾਂ

0
358

ਮੋਹਾਲੀ, 5 ਅਕਤੂਬਰ |  ਫੇਜ਼-3ਏ ਵਿਚ ਇੱਕ ਵਿਅਕਤੀ ਨੇ ਟਿਊਸ਼ਨ ਤੋਂ ਘਰ ਆ ਰਹੇ ਇੱਕ ਮਾਸੂਮ ਪੰਜ ਸਾਲ ਦੇ ਬੱਚੇ ਨੂੰ ਕਥਿਤ ਤੌਰ ’ਤੇ ਅੱਠ ਤੋਂ 10 ਵਾਰ ਥੱਪੜ ਮਾਰਿਆ ਅਤੇ ਫਿਰ ਜ਼ਮੀਨ ’ਤੇ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਫਿਰ ਪੈਰ ਨਾਲ ਉਸ ਦੀ ਛਾਤੀ ‘ਤੇ ਹਮਲਾ ਕਰ ਦਿੱਤਾ।
ਬੱਚਾ ਪੜ੍ਹਾਈ ਕਰ ਕੇ ਘਰ ਪਰਤ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਹੋਰ ਬੱਚਾ ਵੀ ਸੀ। ਉਹ ਕੁੱਤੇ ਦੀ ਨਕਲ ਕਰ ਰਿਹਾ ਸੀ ਅਤੇ ਬੱਚੇ ਨੂੰ ਕੁੱਟਣ ਵਾਲੇ ਨੌਜਵਾਨ ਨੇ ਸੋਚਿਆ ਕਿ ਉਹ ਮੇਰੇ ਵੱਲ ਦੇਖ ਕੇ ਮੇਰੀ ਨਕਲ ਕਰ ਰਿਹਾ ਹੈ ਅਤੇ ਉਸ ਨੇ ਗੁੱਸੇ ਵਿਚ ਆ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

ਬੱਚੇ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਹ ਮਾਮਲਾ 29 ਅਗਸਤ ਦਾ ਹੈ ਪਰ ਇਹ ਵੀਡੀਓ ਹੈਲਦੀ ਨੇਬਰਹੁੱਡ ਆਰਗੇਨਾਈਜੇਸ਼ਨ ਨੂੰ 29 ਸਤੰਬਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਦਖਲਅੰਦਾਜ਼ੀ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।