ਤਰਨਤਾਰਨ | ਇਥੇ 5 ਸਾਲ ਦੇ ਬੱਚੇ ਦਾ ਚਾਈਨਾ ਡੋਰ ਨਾਲ ਗਲਾ ਵੱਢਿਆ ਗਿਆ। ਜ਼ਖਮੀ ਹਾਲਤ ‘ਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਤ ਜ਼ਿਆਦਾ ਨਾਜ਼ੁਕ ਹੋਣ ‘ਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚਾਈਨਾ ਡੋਰ ਵਿਕੀ ਜਾ ਰਹੀ ਹੈ।
ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਕਿ ਆਖਿਰਕਾਰ ਸਰਕਾਰ ਕਦੋਂ ਇਸ ‘ਤੇ ਮਾਰੂ ਡੋਰ ‘ਤੇ ਸਖਤ ਐਕਸ਼ਨ ਲਵੇਗੀ। ਆਏ ਦਿਨ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਬਾਵਜੂਦ ਇਹ ਡੋਰ ਅਜੇ ਵੀ ਵਿਕ ਰਹੀ ਹੈ। ਜ਼ਖਮੀ ਬੱਚੇ ਨੂੰ ਪਹਿਲਾਂ ਲੋਕਲ ਹਸਪਤਾਲ ਲਿਜਾਇਆ ਗਿਆ ਜਿਥੋਂ ਡਾਕਟਰਾਂ ਨੇ ਸੀਰੀਅਸ ਹਾਲਤ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ। ਬੱਚੇ ਦਾ ਬਲੱਡ ਵੀ ਨਹੀਂ ਰੁਕ ਰਿਹਾ।